Skip to content

Skip to table of contents

ਦਵਾਈਆਂ ਦਾ ਅਨਮੋਲ ਖ਼ਜ਼ਾਨਾ ਪੌਦੇ

ਦਵਾਈਆਂ ਦਾ ਅਨਮੋਲ ਖ਼ਜ਼ਾਨਾ ਪੌਦੇ

ਦਵਾਈਆਂ ਦਾ ਅਨਮੋਲ ਖ਼ਜ਼ਾਨਾ ਪੌਦੇ

ਮਾਹਰਾਂ ਦਾ ਅੰਦਾਜ਼ਾ ਹੈ ਕਿ ਲੋਕਾਂ ਦੁਆਰਾ ਲਈਆਂ ਜਾਂਦੀਆਂ 25 ਪ੍ਰਤਿਸ਼ਤ ਆਧੁਨਿਕ ਦਵਾਈਆਂ ਪੂਰੀ ਤਰ੍ਹਾਂ ਜਾਂ ਕੁਝ ਹੱਦ ਤਕ ਪੌਦਿਆਂ ਦੇ ਰਸਾਇਣਾਂ ਤੋਂ ਬਣਾਈਆਂ ਜਾਂਦੀਆਂ ਹਨ। ਜੜੀ-ਬੂਟੀਆਂ ਦੁਆਰਾ ਵੱਖੋ-ਵੱਖਰੇ ਇਲਾਜਾਂ ਬਾਰੇ ਸਲਾਹ ਦੇਣ ਵਾਲੇ ਲੋਕ ਅਕਸਰ ਇਹੀ ਕਹਿੰਦੇ ਹਨ।

ਔਸ਼ਧੀ ਗੁਣਾਂ ਵਾਲੇ ਪੌਦਿਆਂ ਉੱਤੇ ਜ਼ਿਆਦਾਤਰ ਰਿਸਰਚ ਇਸ ਲਈ ਕੀਤੀ ਜਾਂਦੀ ਹੈ ਤਾਂਕਿ ਇਨ੍ਹਾਂ ਵਿੱਚੋਂ ਰਸਾਇਣਕ ਤੱਤਾਂ ਨੂੰ ਕੱਢਿਆ ਜਾ ਸਕੇ। ਅਜਿਹੇ ਇਕ ਤੱਤ ਦੀ ਉਦਾਹਰਣ ਹੈ ਐਸਪਰੀਨ। ਇਹ ਤੱਤ ਸੈਲਿਸਿਨ ਪਦਾਰਥ ਤੋਂ ਮਿਲਦਾ ਹੈ ਜੋ ਸਫ਼ੈਦ ਬੇਦ ਦੇ ਰੁੱਖ ਦੇ ਸੱਕ ਵਿਚ ਪਾਇਆ ਜਾਂਦਾ ਹੈ।

ਪੌਦੇ ਦੇ ਮੂਲ ਤੱਤਾਂ ਵਿੱਚੋਂ ਕਿਸੇ ਇਕ ਤੱਤ ਨੂੰ ਕੱਢ ਕੇ ਉਸ ਨੂੰ ਸਹੀ ਮਾਤਰਾ ਵਿਚ ਦਵਾਈ ਵਜੋਂ ਦਿੱਤਾ ਜਾ ਸਕਦਾ ਹੈ। ਇਕ ਕਿਤਾਬ ਦੱਸਦੀ ਹੈ: “ਐਸਪਰੀਨ ਦੇ ਫ਼ਾਇਦਿਆਂ ਨੂੰ ਹਾਸਲ ਕਰਨ ਲਈ ਬੇਦ ਦਾ ਸੱਕ ਖਾਣ ਜਾਂ ਫਾਕਸ ਗਲੱਵ ਪੌਦੇ ਦੇ ਜੀਵਨਦਾਇਕ ਤੱਤਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਚੋਖੀ ਮਾਤਰਾ ਵਿਚ ਫਾਕਸ ਗਲੱਵ ਖਾਣ ਨਾਲ ਇੰਨਾ ਅਸਰ ਨਹੀਂ ਹੋਵੇਗਾ ਜਿੰਨਾ ਕਿ ਗੋਲੀ ਲੈਣ ਨਾਲ ਹੁੰਦਾ ਹੈ।”

ਦੂਜੇ ਪਾਸੇ, ਔਸ਼ਧੀ ਗੁਣਾਂ ਵਾਲੇ ਪੌਦਿਆਂ ਵਿੱਚੋਂ ਕੋਈ ਤੱਤ ਕੱਢਣ ਨਾਲ ਸਾਡੀ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਮਿਸਾਲ ਲਈ, ਇਕ ਤੱਤ ਕੱਢਣ ਨਾਲ ਪੌਦੇ ਵਿਚ ਪਾਏ ਜਾਂਦੇ ਦੂਜੇ ਪੋਸ਼ਕ ਅਤੇ ਦਵਾਈਆਂ ਲਈ ਫ਼ਾਇਦੇਮੰਦ ਤੱਤਾਂ ਦਾ ਅਸਰ ਘੱਟ ਜਾਂਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਤੱਤਾਂ ਤੋਂ ਬਣੀਆਂ ਦਵਾਈਆਂ ਰੋਗ ਪੈਦਾ ਕਰਨ ਵਾਲੇ ਕੁਝ ਕੀਟਾਣੂਆਂ ਉੱਤੇ ਅਸਰ ਨਹੀਂ ਕਰਦੀਆਂ।

ਉਦਾਹਰਣ ਲਈ, ਸਿਨਕੋਨੇ ਦੇ ਸੱਕ ਤੋਂ ਬਣਾਈ ਜਾਂਦੀ ਕੁਨੈਣ ਦਵਾਈ ਇਸ ਗੱਲ ਦਾ ਸਬੂਤ ਹੈ ਕਿ ਔਸ਼ਧੀ ਗੁਣਾਂ ਵਾਲੇ ਪੌਦਿਆਂ ਵਿੱਚੋਂ ਇਕ ਤੱਤ ਕੱਢਣ ਨਾਲ ਸੱਚ-ਮੁੱਚ ਨੁਕਸਾਨ ਪੁੱਜਦਾ ਹੈ। ਹਾਲਾਂਕਿ ਕੁਨੈਣ ਮਲੇਰੀਆ ਫੈਲਾਉਣ ਵਾਲੇ ਬਹੁਤ ਸਾਰੇ ਪਰਜੀਵੀਆਂ ਨੂੰ ਮਾਰ ਦਿੰਦੀ ਹੈ, ਪਰ ਜਿਹੜੇ ਪਰਜੀਵੀ ਇਸ ਦਵਾਈ ਨਾਲ ਨਹੀਂ ਮਰਦੇ, ਉਨ੍ਹਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਇਕ ਕਿਤਾਬ ਕਹਿੰਦੀ ਹੈ: “ਨਾ ਮਰਨ ਵਾਲੇ ਪਰਜੀਵੀਆਂ ਦੀ ਵਧਦੀ ਗਿਣਤੀ ਡਾਕਟਰੀ ਖੇਤਰ ਵਿਚ ਇਕ ਵੱਡੀ ਸਮੱਸਿਆ ਬਣ ਚੁੱਕੀ ਹੈ।” (g03 12/22)

[ਸਫ਼ੇ 19 ਉੱਤੇ ਤਸਵੀਰ]

ਐਸਪਰੀਨ ਸਫ਼ੈਦ ਬੇਦ ਦੇ ਦਰਖ਼ਤ ਤੋਂ ਬਣਾਈ ਜਾਂਦੀ ਹੈ

[ਕ੍ਰੈਡਿਟ ਲਾਈਨ]

USDA-NRCS PLANTS Database/Herman, D.E. et al. 1996. North Dakota tree handbook

[ਸਫ਼ੇ 19 ਉੱਤੇ ਤਸਵੀਰ]

ਸਿਨਕੋਨਾ ਦਰਖ਼ਤ ਜਿਸ ਤੋਂ ਕੁਨੈਣ ਬਣਦੀ ਹੈ

[ਸਫ਼ੇ 19 ਉੱਤੇ ਤਸਵੀਰ]

USDA-NRCS PLANTS Database/Herman, D.E. et al. 1996. North Dakota tree handbook

[ਸਫ਼ੇ 19 ਉੱਤੇ ਤਸਵੀਰ]

Courtesy of Satoru Yoshimoto