Skip to content

Skip to table of contents

ਕੀ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਪਾਏਗੀ?

ਕੀ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਪਾਏਗੀ?

ਕੀ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲ ਪਾਏਗੀ?

ਕੈਨੇਡਾ ਵਿਚ ਜਾਗਰੂਕ ਬਣੋ! ਦੇ ਲੇਖਕ ਦੁਆਰਾ

◼ ਧਰਤੀ ਦੇ ਕੁਦਰਤੀ ਪਦਾਰਥਾਂ ਦਾ ਚਾਰ ਸਾਲ ਕਾਫ਼ੀ ਅਧਿਐਨ ਕਰਨ ਤੋਂ ਬਾਅਦ ਵਿਦਵਾਨਾਂ ਅਤੇ ਵਾਤਾਵਰਣ ਮਾਹਰਾਂ ਨੇ ਇਹ ਸਿੱਟਾ ਕੱਢਿਆ: ਪਿਛਲੇ ਪੰਜਾਹ ਸਾਲਾਂ ਵਿਚ ਖਾਣ ਵਾਲੀਆਂ ਚੀਜ਼ਾਂ, ਸਾਫ਼ ਪਾਣੀ, ਲੱਕੜ ਅਤੇ ਹੋਰ ਚੀਜ਼ਾਂ ਲਈ ਇਨਸਾਨਾਂ ਦੀ ਮੰਗ ਇੰਨੀ ਵਧ ਗਈ ਹੈ ਕਿ ਧਰਤੀ ਦੀ ਝੋਲੀ ਖਾਲੀ ਹੋ ਗਈ ਹੈ ਅਤੇ ਵਾਤਾਵਰਣ ਵਿਚ ਬਹੁਤ ਜ਼ਿਆਦਾ ਤਬਦੀਲੀ ਆ ਗਈ ਹੈ। ਇਸ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲਣਾ ਧਰਤੀ ਦੇ ਵੱਸੋਂ ਬਾਹਰ ਹੁੰਦਾ ਜਾ ਰਿਹਾ ਹੈ। ਧਰਤੀ ਵਿਚ ਖਾਣ-ਪੀਣ ਵਾਲੀਆਂ ਚੀਜ਼ਾਂ ਪੈਦਾ ਕਰਨ ਤੇ ਹਵਾ-ਪਾਣੀ ਨੂੰ ਸਾਫ਼ ਰੱਖਣ ਦੀ ਤਾਕਤ ਨਹੀਂ ਰਹੀ ਅਤੇ ਸਮੁੰਦਰਾਂ ਵਿਚ ਗੰਦਗੀ ਹੱਦੋਂ ਵੱਧ ਫੈਲ ਰਹੀ ਹੈ। ਇਸ ਦੇ ਨਾਲ-ਨਾਲ ਬਹੁਤ ਸਾਰੇ ਜਾਨਵਰਾਂ ਦਾ ਵਜੂਦ ਵੀ ਖ਼ਤਰੇ ਵਿਚ ਹੈ।

“ਇਨਸਾਨ ਧਰਤੀ ਨੂੰ ਇੰਨਾ ਨੁਕਸਾਨ ਪਹੁੰਚਾ ਰਿਹਾ ਹੈ ਕਿ ਵਾਤਾਵਰਣ ਵਿਚ ਇਕਦਮ ਤਬਦੀਲੀ ਆਉਣ ਕਰਕੇ ਬੀਮਾਰੀਆਂ ਫੈਲਣ, ਜੰਗਲ ਖ਼ਤਮ ਹੋਣ ਅਤੇ ਸਮੁੰਦਰਾਂ ਵਿਚ ਮੱਛੀਆਂ ਦੇ ਮਰ ਜਾਣ ਦਾ ਖ਼ਤਰਾ ਵਧ ਰਿਹਾ ਹੈ,” ਕਨੇਡਾ ਦੀ ਅਖ਼ਬਾਰ ਦ ਗਲੋਬ ਐਂਡ ਮੇਲ ਨੇ ਕਿਹਾ। ਇਸ ਅਖ਼ਬਾਰ ਨੇ ਅੱਗੇ ਕਿਹਾ: ‘ਦਲਦਲੀ ਇਲਾਕੇ, ਜੰਗਲ, ਘਾਹ ਦੇ ਮਦਾਨ ਤੇ ਨਦੀਆਂ-ਨਾਲੇ ਇਨਸਾਨ ਅਤੇ ਜੀਵ-ਜੰਤੂਆਂ ਦੀ ਜ਼ਿੰਦਗੀ ਲਈ ਬਹੁਤ ਹੀ ਜ਼ਰੂਰੀ ਹਨ। ਪਰ ਇਨਸਾਨ ਇਨ੍ਹਾਂ ਨੂੰ ਹੀ ਖ਼ਤਮ ਕਰਦਾ ਜਾ ਰਿਹਾ ਹੈ।’ ਵਾਤਾਵਰਣ ਮਾਹਰ ਅਤੇ ਵਿਦਵਾਨ ਮੰਨਦੇ ਹਨ ਕਿ ਧਰਤੀ ਉੱਤੇ ਪਾਏ ਇੰਨੇ ਬੋਝ ਨੂੰ ਇਨਸਾਨ ਹੀ ਘਟਾ ਸਕਦਾ ਹੈ, ਪਰ ਇਸ ਤਰ੍ਹਾਂ ਕਰਨ ਲਈ “ਕਦਮ-ਕਦਮ ਤੇ ਤਬਦੀਲੀਆਂ ਕਰਨ ਦੀ ਲੋੜ ਹੈ।”

ਕੀ ਧਰਤੀ ਨੂੰ ਬਚਾਇਆ ਜਾ ਸਕਦਾ ਹੈ? ਹਾਂ ਬਿਲਕੁਲ ਬਚਾਇਆ ਜਾ ਸਕਦਾ ਹੈ। ਪਰਮੇਸ਼ੁਰ ਨੇ ਧਰਤੀ ਦੀ ਸਾਂਭ-ਸੰਭਾਲ ਸਾਡੇ ਜ਼ਿੰਮੇ ਲਾਈ ਹੈ, ਇਸ ਕਰਕੇ ਸਾਨੂੰ ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ। (ਜ਼ਬੂਰਾਂ ਦੀ ਪੋਥੀ 115:16) ਪਰ ਸਿਰਫ਼ ਪਰਮੇਸ਼ੁਰ ਹੀ ਧਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ। ਸਾਡਾ “ਕਰਤਾਰ” ਵਾਅਦਾ ਕਰਦਾ ਹੈ ਕਿ ਉਹ ਧਰਤੀ ਦੀ ਸੁੱਧ ਲਵੇਗਾ ਅਤੇ ਇਸ ਨੂੰ ਹਰਿਆ-ਭਰਿਆ ਬਣਾ ਦੇਵੇਗਾ। (ਅੱਯੂਬ 35:10; ਜ਼ਬੂਰਾਂ ਦੀ ਪੋਥੀ 65:​9-13) ਉਹ ਸਮੁੰਦਰਾਂ ਅਤੇ ਇਸ ਵਿਚਲੇ ਜੀਵ-ਜੰਤੂਆਂ ਵੱਲ ਵੀ ਧਿਆਨ ਦੇਵੇਗਾ ਕਿਉਂਕਿ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਸਮੁੰਦਰ ਦਾ ਮਾਲਕ ਹੈ। (ਜ਼ਬੂਰਾਂ ਦੀ ਪੋਥੀ 95:5; 104:​24-31) ਉਹ ਆਪਣੇ ਵਾਅਦੇ ਜ਼ਰੂਰ ਨਿਭਾਏਗਾ ਕਿਉਂਕਿ ਉਹ “ਝੂਠ ਬੋਲ ਨਹੀਂ ਸੱਕਦਾ।”​—ਤੀਤੁਸ 1:2.

ਇਹ ਜਾਣ ਕੇ ਦਿਲ ਨੂੰ ਬਹੁਤ ਤਸੱਲੀ ਮਿਲਦੀ ਹੈ ਕਿ ਧਰਤੀ ਮੁੜ ਹਰੀ-ਭਰੀ ਹੋ ਜਾਵੇਗੀ। ਇਸ ਕਰਕੇ ਯਹੋਵਾਹ ਦੇ ਭਗਤ ਉਸ ਦੀ ਬੁੱਧ, ਤਾਕਤ ਅਤੇ ਭਲਾਈ ਦੇ ਗੁਣ ਗਾਉਂਦੇ ਹਨ ਅਤੇ ਉਸ ਦਾ ਧੰਨਵਾਦ ਕਰਦੇ ਹਨ ਕਿ ਉਹ ਆਪਣੀ ਸਾਰੀ ਸ੍ਰਿਸ਼ਟੀ ਦਾ ਕਿੰਨਾ ਖ਼ਿਆਲ ਰੱਖਦਾ ਹੈ।​—ਜ਼ਬੂਰਾਂ ਦੀ ਪੋਥੀ 150:​1-6. (g 7/08)

[ਸਫ਼ਾ 10 ਉੱਤੇ ਤਸਵੀਰ]

Globe: NASA photo