ਸਫ਼ਾ ਦੋ
ਸਫ਼ਾ ਦੋ
ਬੱਚਿਆਂ ਨੂੰ ਜ਼ਿੰਮੇਵਾਰ ਇਨਸਾਨ ਬਣਾਓ
ਜਦ ਬੱਚਾ ਪੈਦਾ ਹੁੰਦਾ ਹੈ, ਤਾਂ ਮਾਪੇ ਬਹੁਤ ਖ਼ੁਸ਼ ਹੁੰਦੇ ਹਨ। ਪਰ ਸ਼ਾਇਦ ਉਹ ਉਸ ਵੇਲੇ ਇਹ ਨਾ ਸੋਚਣ ਕਿ ਬੱਚਾ ਵੱਡਾ ਹੋ ਕੇ ਇਕ ਦਿਨ ਆਪਣਾ ਘਰ ਵਸਾਵੇਗਾ। ਬਾਈਬਲ ਵਿਚ ਪਰਮੇਸ਼ੁਰ ਦੇ ਇਰਾਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ ਕਿ “ਮਰਦ ਆਪਣੇ ਮਾਪੇ ਛੱਡਕੇ” ਆਪਣਾ ਘਰ ਵਸਾਵੇਗਾ। (ਉਤਪਤ 2:24) ਇਹੀ ਗੱਲ ਔਰਤਾਂ ਉੱਤੇ ਵੀ ਲਾਗੂ ਹੁੰਦੀ ਹੈ।
ਅਖ਼ੀਰ ਵਿਚ ਜਦ ਉਹ ਦਿਨ ਆਉਂਦਾ ਹੈ ਜਦੋਂ ਨੌਜਵਾਨ ਧੀ-ਪੁੱਤ ਘਰ ਛੱਡਦਾ ਹੈ, ਤਾਂ ਬਹੁਤ ਸਾਰੇ ਮਾਪੇ ਚਿੰਤਾ ਕਰਦੇ ਹਨ। ਉਹ ਸੋਚਦੇ ਹਨ: ‘ਕੀ ਮੈਂ ਆਪਣੇ ਬੱਚੇ ਦੀ ਸਹੀ ਪਰਵਰਿਸ਼ ਕੀਤੀ ਸੀ? ਕੀ ਉਹ ਨੌਕਰੀ ਕਰ ਸਕੇਗਾ, ਘਰ ਦੀ ਦੇਖ-ਭਾਲ ਕਰ ਸਕੇਗਾ ਅਤੇ ਕੀ ਉਹ ਬਜਟ ਵਿਚ ਰਹਿ ਕੇ ਆਪਣਾ ਗੁਜ਼ਾਰਾ ਤੋਰ ਸਕੇਗਾ?’ ਇਸ ਤੋਂ ਵੀ ਜ਼ਰੂਰੀ ਸਵਾਲ ਇਹ ਹੈ: ‘ਕੀ ਮੇਰਾ ਬੱਚਾ ਉਨ੍ਹਾਂ ਸੰਸਕਾਰਾਂ ਅਨੁਸਾਰ ਜੀਵੇਗਾ ਜੋ ਅਸੀਂ ਉਸ ਨੂੰ ਸਿਖਾਏ ਸਨ?’—ਕਹਾਉਤਾਂ 22:6; 2 ਤਿਮੋਥਿਉਸ 3:15.
ਜਾਗਰੂਕ ਬਣੋ! ਦੇ ਇਸ ਖ਼ਾਸ ਐਡੀਸ਼ਨ ਵਿਚ ਸਮਝਾਇਆ ਜਾਵੇਗਾ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਬਾਈਬਲ ਦੀ ਸਲਾਹ ਮਾਪਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ।