Skip to content

Skip to table of contents

ਤਣਾਅ ਤੋਂ ਰਾਹਤ

ਕੀ ਤੁਹਾਨੂੰ ਤਣਾਅ ਹੈ?

ਕੀ ਤੁਹਾਨੂੰ ਤਣਾਅ ਹੈ?

“ਕੁਝ ਹੱਦ ਤਕ ਤਣਾਅ ਹੋਣਾ ਆਮ ਹੈ, ਪਰ ਮੈਂ ਖ਼ੁਦ ਨੂੰ ਤਣਾਅ ਦੇ ਬੋਝ ਹੇਠ ਦੱਬਿਆ ਮਹਿਸੂਸ ਕਰਦੀ ਹਾਂ। ਇਹ ਸਿਰਫ਼ ਇਕ ਵੱਡੀ ਸਮੱਸਿਆ ਕਰਕੇ ਨਹੀਂ, ਸਗੋਂ ਬਹੁਤ ਸਾਰੇ ਹਾਲਾਤਾਂ, ਮੁਸ਼ਕਲਾਂ ਅਤੇ ਸਾਲਾਂ ਤੋਂ ਸਰੀਰਕ ਤੇ ਮਾਨਸਿਕ ਤੌਰ ʼਤੇ ਬੀਮਾਰ ਪਤੀ ਦੀ ਦੇਖ-ਭਾਲ ਕਰਨ ਕਰਕੇ ਹੈ।”—ਜਿੱਲ। a

“ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਤੇ ਮੈਨੂੰ ਇਕੱਲੇ ਨੂੰ ਦੋ ਬੱਚਿਆਂ ਦੀ ਪਰਵਰਿਸ਼ ਕਰਨੀ ਪਈ। ਮੇਰੇ ਲਈ ਇਕੱਲੇ ਸਭ ਕੁਝ ਕਰਨਾ ਬਹੁਤ ਔਖਾ ਸੀ। ਸਭ ਤੋਂ ਵੱਡੀ ਮੁਸ਼ਕਲ ਇਹ ਸੀ ਕਿ ਮੇਰੀ ਨੌਕਰੀ ਚਲੀ ਗਈ ਅਤੇ ਮੇਰੇ ਕੋਲ ਆਪਣੀ ਕਾਰ ਠੀਕ ਕਰਾਉਣ ਜੋਗੇ ਵੀ ਪੈਸੇ ਨਹੀਂ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਹ ਸਭ ਕੁਝ ਕਿਵੇਂ ਕਰਾਂ ਤੇ ਮੈਨੂੰ ਬਹੁਤ ਜ਼ਿਆਦਾ ਤਣਾਅ ਹੋ ਗਿਆ। ਮੈਨੂੰ ਪਤਾ ਸੀ ਕਿ ਖ਼ੁਦਕੁਸ਼ੀ ਕਰਨੀ ਗ਼ਲਤ ਹੈ, ਇਸ ਲਈ ਮੈਂ ਰੱਬ ਦੇ ਤਰਲੇ ਕੀਤੇ ਕਿ ਰੱਬਾ ਮੈਨੂੰ ਮੌਤ ਦੇਦੇ।”—ਬੈਰੀ।

ਉੱਪਰ ਦੱਸੇ ਜਿੱਲ ਤੇ ਬੈਰੀ ਵਾਂਗ, ਕੀ ਤੁਹਾਨੂੰ ਵੀ ਕਦੇ-ਕਦੇ ਤਣਾਅ ਵਿੱਚੋਂ ਨਿਕਲਣਾ ਔਖਾ ਲੱਗਦਾ ਹੈ? ਜੇ ਹਾਂ, ਤਾਂ ਅਗਲੇ ਲੇਖ ਪੜ੍ਹ ਕੇ ਤੁਹਾਨੂੰ ਦਿਲਾਸਾ ਤੇ ਮਦਦ ਮਿਲੇਗੀ। ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਸਾਨੂੰ ਤਣਾਅ ਕਿਉਂ ਹੁੰਦਾ ਹੈ, ਤਣਾਅ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ ਅਤੇ ਅਸੀਂ ਤਣਾਅ ਤੋਂ ਕੁਝ ਹੱਦ ਤਕ ਰਾਹਤ ਕਿਵੇਂ ਪਾ ਸਕਦੇ ਹਾਂ।

a ਨਾਂ ਬਦਲੇ ਗਏ ਹਨ।