Skip to content

Skip to table of contents

ਖ਼ੁਸ਼ੀਆਂ ਭਰੀ ਜ਼ਿੰਦਗੀ ਲਈ ਵਧੀਆ ਸਲਾਹ

ਖ਼ੁਸ਼ੀਆਂ ਭਰੀ ਜ਼ਿੰਦਗੀ ਲਈ ਵਧੀਆ ਸਲਾਹ

ਰਾਣੀ * ਕਹਿੰਦੀ ਹੈ, “ਦੁਨੀਆਂ ਦੇ ਹਾਲਾਤ ਬਹੁਤ ਖ਼ਰਾਬ ਹਨ। ਕੋਈ ਗ਼ਰੀਬ ਹੈ ਤੇ ਕੋਈ ਬੀਮਾਰ। ਬੱਚਿਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਹੈ। ਥਾਂ-ਥਾਂ ਦੰਗੇ-ਫ਼ਸਾਦ ਹੋ ਰਹੇ ਹਨ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਲੱਗਦਾ। ਪਰ ਮੈਂ ਜਾਣਦੀ ਹਾਂ ਕਿ ਇਹ ਸਭ ਕੁਝ ਹਮੇਸ਼ਾ ਤਕ ਨਹੀਂ ਰਹੇਗਾ।”

ਰਾਣੀ ਨੇ ਜਾਣਿਆ ਕਿ ਸਾਡਾ ਸਿਰਜਣਹਾਰ ਤੇ ਸਰਬਸ਼ਕਤੀਮਾਨ ਪਰਮੇਸ਼ੁਰ ਦੁਨੀਆਂ ਦੇ ਹਾਲਾਤ ਠੀਕ ਕਰ ਦੇਵੇਗਾ। ਉਸ ਨੇ ਇਹ ਵੀ ਜਾਣਿਆ ਕਿ ਰੱਬ ਨੇ ਵਧੀਆ ਜ਼ਿੰਦਗੀ ਜੀਉਣ ਲਈ ਸਾਨੂੰ ਵਧੀਆ ਸਲਾਹਾਂ ਦਿੱਤੀਆਂ ਹਨ। ਇਹ ਸਭ ਕੁਝ ਜਾਣ ਕੇ ਰਾਣੀ ਨੂੰ ਸੱਚੀ ਖ਼ੁਸ਼ੀ ਮਿਲੀ। ਜੇ ਤੁਸੀਂ ਰੱਬ ਦੀ ਸਲਾਹ ਮੰਨੋਗੇ, ਤਾਂ ਤੁਸੀਂ ਵੀ ਖ਼ੁਸ਼ ਰਹਿ ਸਕੋਗੇ। ਅਗਲੇ ਲੇਖਾਂ ਵਿਚ ਅਸੀਂ ਇਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ:

  • ਘਰ ਵਿਚ ਸੁੱਖ-ਸ਼ਾਂਤੀ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

  • ਅਸੀਂ ਦੂਜਿਆਂ ਨਾਲ ਵਧੀਆ ਰਿਸ਼ਤੇ ਕਿਵੇਂ ਬਣਾ ਸਕਦੇ ਹਾਂ?

  • ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਅਤੇ ਸੰਤੋਖ ਕਿਵੇਂ ਪਾ ਸਕਦੇ ਹਾਂ?

  • ਦੁਨੀਆਂ ਵਿਚ ਇੰਨੀਆਂ ਦੁੱਖ-ਤਕਲੀਫ਼ਾਂ ਕਿਉਂ ਹਨ? ਇਨਸਾਨ ਮਰਦਾ ਕਿਉਂ ਹੈ?

  • ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਆਉਣਾ ਵਾਲਾ ਕੱਲ੍ਹ ਵਧੀਆ ਹੋਵੇਗਾ?

  • ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ ਅਤੇ ਉਸ ਦੇ ਨੇੜੇ ਕਿਵੇਂ ਜਾ ਸਕਦੇ ਹਾਂ?

ਇਨ੍ਹਾਂ ਵਿਸ਼ਿਆਂ ’ਤੇ ਰੱਬ ਨੇ ਜੋ ਜਾਣਕਾਰੀ ਦਿੱਤੀ ਹੈ, ਉਹ ਕਿਸੇ ਇਕ ਕੌਮ ਜਾਂ ਸਮੂਹ ਲਈ ਨਹੀਂ, ਸਗੋਂ ਸਾਰਿਆਂ ਲਈ ਹੈ।

^ ਪੈਰਾ 2 ਇਸ ਰਸਾਲੇ ਵਿਚ ਨਾਂ ਬਦਲੇ ਗਏ ਹਨ।