Skip to content

Skip to table of contents

ਬਾਈਬਲ ਕਹਾਣੀਆਂ ਦੀ ਕਿਤਾਬ

ਬਾਈਬਲ ਕਹਾਣੀਆਂ ਦੀ ਕਿਤਾਬ

ਇਸ ਕਿਤਾਬ ਦੀ ਹਰ ਇਕ ਕਹਾਣੀ ਸੱਚੀ ਹੈ। ਇਸ ਵਿਚਲੀਆਂ ਸਾਰੀਆਂ ਕਹਾਣੀਆਂ ਦੁਨੀਆਂ ਦੀ ਸਭ ਤੋਂ ਮਸ਼ਹੂਰ ਕਿਤਾਬ ਵਿੱਚੋਂ ਲਈਆਂ ਗਈਆਂ ਹਨ। ਇਹ ਮਸ਼ਹੂਰ ਕਿਤਾਬ ਬਾਈਬਲ ਹੈ। ਇਸ ਕਿਤਾਬ ਵਿਚ ਧਰਤੀ, ਚੰਨ ਅਤੇ ਤਾਰਿਆਂ ਦੀ ਰਚਨਾ ਤੋਂ ਲੈ ਕੇ ਸਾਡੇ ਦਿਨ ਤਕ ਦਾ ਇਤਿਹਾਸ ਦੱਸਿਆ ਗਿਆ ਹੈ। ਇਸ ਵਿਚ ਪਰਮੇਸ਼ੁਰ ਦੇ ਉਨ੍ਹਾਂ ਵਾਅਦਿਆਂ ਬਾਰੇ ਵੀ ਦੱਸਿਆ ਗਿਆ ਹੈ ਜੋ ਭਵਿੱਖ ਵਿਚ ਪੂਰੇ ਹੋਣਗੇ।

ਇਸ ਕਿਤਾਬ ਤੋਂ ਸਾਨੂੰ ਪਤਾ ਲੱਗੇਗਾ ਕਿ ਬਾਈਬਲ ਵਿਚ ਕੀ ਕੁਝ ਦੱਸਿਆ ਗਿਆ ਹੈ। ਬਾਈਬਲ ਵਿਚ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ, ਇਸ ਕਿਤਾਬ ਵਿਚ ਉਨ੍ਹਾਂ ਦੀਆਂ ਕਹਾਣੀਆਂ ਹਨ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਜਲਦ ਹੀ ਧਰਤੀ ਨੂੰ ਸੋਹਣਾ ਬਣਾ ਦੇਵੇਗਾ। ਇਸ ਉੱਤੇ ਲੋਕ ਹਮੇਸ਼ਾ-ਹਮੇਸ਼ਾ ਲਈ ਜ਼ਿੰਦਾ ਰਹਿਣਗੇ।

ਇਸ ਕਿਤਾਬ ਵਿਚ ਕੁੱਲ ਮਿਲਾ ਕੇ 116 ਕਹਾਣੀਆਂ ਹਨ। ਇਨ੍ਹਾਂ ਨੂੰ 8 ਭਾਗਾਂ ਵਿਚ ਵੰਡਿਆ ਗਿਆ ਹੈ। ਹਰ ਭਾਗ ਦੇ ਸ਼ੁਰੂ ਵਿਚ ਦੱਸਿਆ ਗਿਆ ਹੈ ਕਿ ਉਸ ਭਾਗ ਵਿਚ ਕੀ-ਕੀ ਹੈ। ਸਾਰੀਆਂ ਕਹਾਣੀਆਂ ਉਸੇ ਤਰ੍ਹਾਂ ਦੱਸੀਆਂ ਗਈਆਂ ਹਨ ਜਿਵੇਂ ਇਤਿਹਾਸ ਵਿਚ ਵਾਪਰੀਆਂ ਸਨ। ਇੱਦਾਂ ਕਰਨ ਨਾਲ ਸਾਨੂੰ ਚੰਗੀ ਤਰ੍ਹਾਂ ਪਤਾ ਲੱਗਦਾ ਹੈ ਕਿ ਇਤਿਹਾਸ ਵਿਚ ਕਿਹੜੀ ਗੱਲ ਕਦੋਂ ਹੋਈ ਸੀ।

ਇਹ ਕਹਾਣੀਆਂ ਪੜ੍ਹਨੀਆਂ ਅਤੇ ਸਮਝਣੀਆਂ ਆਸਾਨ ਹਨ। ਬੱਚਿਓ, ਤੁਸੀਂ ਵੀ ਇਨ੍ਹਾਂ ਨੂੰ ਖ਼ੁਦ ਪੜ੍ਹ ਸਕਦੇ ਹੋ। ਮਾਪਿਓ, ਤੁਸੀਂ ਦੇਖੋਗੇ ਕਿ ਤੁਹਾਡੇ ਬੱਚੇ ਇਨ੍ਹਾਂ ਕਹਾਣੀਆਂ ਦਾ ਕਿੰਨਾ ਆਨੰਦ ਮਾਣਨਗੇ। ਉਹ ਇਨ੍ਹਾਂ ਨੂੰ ਵਾਰ-ਵਾਰ ਸੁਣਨਾ ਚਾਹੁਣਗੇ। ਤੁਸੀਂ ਖ਼ੁਦ ਪੜ੍ਹ ਕੇ ਦੇਖੋਗੇ ਕਿ ਇਸ ਕਿਤਾਬ ਵਿਚ ਜੋ ਜਾਣਕਾਰੀ ਦਿੱਤੀ ਗਈ ਹੈ, ਉਹ ਸਿਰਫ਼ ਨਿਆਣਿਆਂ ਲਈ ਹੀ ਨਹੀਂ, ਸਗੋਂ ਵੱਡਿਆਂ ਲਈ ਵੀ ਹੈ।

ਹਰ ਕਹਾਣੀ ਦੇ ਅੰਤ ਵਿਚ ਬਾਈਬਲ ਦੀਆਂ ਕੁਝ ਆਇਤਾਂ ਦੱਸੀਆਂ ਗਈਆਂ ਹਨ। ਚੰਗਾ ਹੋਵੇਗਾ ਜੇ ਤੁਸੀਂ ਇਨ੍ਹਾਂ ਆਇਤਾਂ ਨੂੰ ਬਾਈਬਲ ਵਿੱਚੋਂ ਪੜ੍ਹੋ ਕਿਉਂਕਿ ਕਹਾਣੀ ਇਨ੍ਹਾਂ ਆਇਤਾਂ ਤੋਂ ਲਈ ਗਈ ਹੈ। ਧਿਆਨ ਦਿਓ ਕਿ ਕਿਤਾਬ ਦੇ ਅਖ਼ੀਰਲੇ ਸਫ਼ਿਆਂ ਤੇ ਸਵਾਲ ਦਿੱਤੇ ਗਏ ਹਨ। ਹਰੇਕ ਕਹਾਣੀ ਪੜ੍ਹਨ ਤੋਂ ਬਾਅਦ ਇਨ੍ਹਾਂ ਸਵਾਲਾਂ ਦੇ ਗੌਰ ਕਰੋ ਅਤੇ ਦੇਖੋ ਕਿ ਤੁਹਾਨੂੰ ਕਹਾਣੀ ਤੋਂ ਕੀ-ਕੀ ਯਾਦ ਆਉਂਦਾ ਹੈ।