Skip to content

Skip to table of contents

ਦੂਜਾ ਭਾਗ

ਜਲ ਪਰਲੋ ਤੋਂ ਲੈ ਕੇ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰੇ ਤਕ

ਜਲ ਪਰਲੋ ਤੋਂ ਲੈ ਕੇ ਮਿਸਰ ਦੀ ਗ਼ੁਲਾਮੀ ਤੋਂ ਛੁਟਕਾਰੇ ਤਕ

ਜਲ-ਪਰਲੋ ਵਿੱਚੋਂ ਸਿਰਫ਼ ਅੱਠ ਜਣੇ ਬਚੇ ਸਨ। ਬਾਅਦ ਵਿਚ ਉਨ੍ਹਾਂ ਦੇ ਬੱਚੇ ਪੈਦਾ ਹੋਏ। ਇਸ ਤਰ੍ਹਾਂ ਸਮੇਂ ਦੇ ਬੀਤਣ ਨਾਲ ਲੋਕਾਂ ਦੀ ਗਿਣਤੀ ਕਈ ਹਜ਼ਾਰ ਹੋ ਗਈ। ਜਲ ਪਰਲੋ ਤੋਂ 352 ਸਾਲ ਬਾਅਦ ਅਬਰਾਹਾਮ ਦਾ ਜਨਮ ਹੋਇਆ। ਅਸੀਂ ਦੇਖਾਂਗੇ ਕਿ ਕਿਵੇਂ ਪਰਮੇਸ਼ੁਰ ਨੇ ਆਪਣੇ ਵਾਅਦੇ ਅਨੁਸਾਰ ਅਬਰਾਹਾਮ ਨੂੰ ਇਕ ਪੁੱਤਰ ਦਿੱਤਾ ਸੀ। ਉਸ ਦਾ ਨਾਂ ਇਸਹਾਕ ਸੀ। ਫਿਰ ਇਸਹਾਕ ਦੇ ਦੋ ਪੁੱਤਰ ਹੋਏ ਜਿਨ੍ਹਾਂ ਵਿੱਚੋਂ ਪਰਮੇਸ਼ੁਰ ਨੇ ਯਾਕੂਬ ਨੂੰ ਚੁਣਿਆ।

ਯਾਕੂਬ ਦਾ ਪਰਿਵਾਰ ਵੱਡਾ ਸੀ। ਉਸ ਦੇ 12 ਪੁੱਤਰ ਅਤੇ ਕੁਝ ਧੀਆਂ ਵੀ ਸਨ। ਯਾਕੂਬ ਦੇ 10 ਪੁੱਤਰ ਆਪਣੇ ਛੋਟੇ ਭਰਾ ਯੂਸੁਫ਼ ਨਾਲ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਉਸ ਨੂੰ ਮਿਸਰ ਵਿਚ ਗ਼ੁਲਾਮੀ ਕਰਨ ਲਈ ਵੇਚ ਦਿੱਤਾ ਸੀ। ਬਾਅਦ ਵਿਚ ਯੂਸੁਫ਼ ਮਿਸਰ ਦਾ ਇਕ ਵੱਡਾ ਹਾਕਮ ਬਣਿਆ। ਜਦ ਭਿਆਨਕ ਕਾਲ ਪਿਆ, ਤਾਂ ਯੂਸੁਫ਼ ਨੇ ਇਹ ਵੇਖਣ ਲਈ ਆਪਣੇ ਭਰਾਵਾਂ ਨੂੰ ਪਰਖਿਆ ਕਿ ਉਨ੍ਹਾਂ ਦਾ ਮਨ ਬਦਲਿਆ ਹੈ ਕਿ ਨਹੀਂ। ਫਿਰ ਯਾਕੂਬ ਦਾ ਪੂਰਾ ਪਰਿਵਾਰ ਇਸਰਾਏਲ ਤੋਂ ਮਿਸਰ ਨੂੰ ਆ ਗਿਆ। ਇਹ ਗੱਲ ਅਬਰਾਹਾਮ ਦੇ ਪੈਦਾ ਹੋਣ ਤੋਂ 290 ਸਾਲ ਬਾਅਦ ਦੀ ਹੈ।

ਫਿਰ ਅਗਲੇ 215 ਸਾਲਾਂ ਤਕ ਇਸਰਾਏਲੀ ਲੋਕ ਮਿਸਰ ਵਿਚ ਰਹੇ। ਯੂਸੁਫ਼ ਦੇ ਮਰਨ ਮਗਰੋਂ ਉਹ ਮਿਸਰੀਆਂ ਦੇ ਗ਼ੁਲਾਮ ਬਣ ਗਏ। ਬਾਅਦ ਵਿਚ ਮੂਸਾ ਦਾ ਜਨਮ ਹੋਇਆ ਅਤੇ ਪਰਮੇਸ਼ੁਰ ਨੇ ਮਿਸਰ ਦੀ ਗ਼ੁਲਾਮੀ ਵਿੱਚੋਂ ਇਸਰਾਏਲੀਆਂ ਨੂੰ ਛੁਡਾਉਣ ਲਈ ਮੂਸਾ ਨੂੰ ਵਰਤਿਆ। ਇਸ ਅਗਲੇ ਭਾਗ ਵਿਚ ਕੁੱਲ 857 ਸਾਲ ਦਾ ਇਤਿਹਾਸ ਦਿੱਤਾ ਗਿਆ ਹੈ।