Skip to content

Skip to table of contents

ਕਹਾਣੀ 20

ਦੀਨਾਹ ਮੁਸੀਬਤ ਵਿਚ ਫਸੀ

ਦੀਨਾਹ ਮੁਸੀਬਤ ਵਿਚ ਫਸੀ

ਜ਼ਰਾ ਇਹ ਤਸਵੀਰ ਦੇਖੋ। ਤੁਹਾਡੇ ਖ਼ਿਆਲ ਵਿਚ ਦੀਨਾਹ ਕਿਸ ਨੂੰ ਮਿਲਣ ਜਾ ਰਹੀ ਹੈ? ਉਹ ਕਨਾਨ ਦੀਆਂ ਕੁੜੀਆਂ ਨੂੰ ਮਿਲਣ ਜਾ ਰਹੀ ਹੈ। ਤੁਹਾਡੇ ਖ਼ਿਆਲ ਵਿਚ ਕੀ ਯਾਕੂਬ ਨੂੰ ਇਹ ਜਾਣ ਕੇ ਚੰਗਾ ਲੱਗਦਾ ਕਿ ਉਸ ਦੀ ਕੁੜੀ ਕਨਾਨ ਦੀਆਂ ਕੁੜੀਆਂ ਦੀ ਸਹੇਲੀ ਬਣ ਗਈ ਸੀ? ਨਹੀਂ। ਤੁਹਾਨੂੰ ਯਾਦ ਹੋਵੇਗਾ ਕਿ ਅਬਰਾਹਾਮ ਤੇ ਇਸਹਾਕ ਕਨਾਨ ਦੀਆਂ ਕੁੜੀਆਂ ਬਾਰੇ ਕੀ ਸੋਚਦੇ ਸਨ।

ਕੀ ਅਬਰਾਹਾਮ ਚਾਹੁੰਦਾ ਸੀ ਕਿ ਉਸ ਦਾ ਪੁੱਤਰ ਇਸਹਾਕ ਕਨਾਨ ਦੀ ਕਿਸੇ ਕੁੜੀ ਨਾਲ ਵਿਆਹ ਕਰਵਾਏ? ਨਹੀਂ। ਕੀ ਰਿਬਕਾਹ ਅਤੇ ਇਸਹਾਕ ਚਾਹੁੰਦੇ ਸਨ ਕਿ ਉਨ੍ਹਾਂ ਦਾ ਮੁੰਡਾ ਯਾਕੂਬ ਕਨਾਨ ਦੀ ਕੁੜੀ ਨਾਲ ਵਿਆਹ ਕਰਵਾਏ? ਨਹੀਂ। ਕੀ ਤੁਹਾਨੂੰ ਪਤਾ ਹੈ ਕਿਉਂ?

ਕਿਉਂਕਿ ਕਨਾਨ ਦੇ ਲੋਕ ਯਹੋਵਾਹ ਦੀ ਨਹੀਂ ਬਲਕਿ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਇਸ ਲਈ ਇਨ੍ਹਾਂ ਲੋਕਾਂ ਨਾਲ ਦੋਸਤੀ ਕਰਨੀ ਜਾਂ ਵਿਆਹ ਕਰਨਾ ਗ਼ਲਤ ਸੀ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਯਾਕੂਬ ਨੂੰ ਦੀਨਾਹ ਦਾ ਕਨਾਨੀ ਕੁੜੀਆਂ ਨਾਲ ਮਿਲਣਾ ਜ਼ਰੂਰ ਬੁਰਾ ਲੱਗਦਾ।

ਇਨ੍ਹਾਂ ਲੋਕਾਂ ਨਾਲ ਮਿਲਣ-ਗਿਲਣ ਕਰਕੇ ਦੀਨਾਹ ਉੱਤੇ ਵੱਡੀ ਮੁਸੀਬਤ ਆਈ। ਤਸਵੀਰ ਵਿਚ ਉਸ ਬੰਦੇ ਵੱਲ ਦੇਖੋ ਜੋ ਦੀਨਾਹ ਨੂੰ ਦੇਖ ਰਿਹਾ ਹੈ। ਇਸ ਦਾ ਨਾਮ ਸ਼ਕਮ ਹੈ। ਇਕ ਦਿਨ ਦੀਨਾਹ ਕਨਾਨ ਵਿਚ ਆਪਣੀਆਂ ਸਹੇਲੀਆਂ ਨੂੰ ਮਿਲਣ ਗਈ। ਸ਼ਕਮ ਨੇ ਦੀਨਾਹ ਨਾਲ ਬਹੁਤ ਹੀ ਬੁਰਾ ਕੰਮ ਕੀਤਾ। ਯਹੋਵਾਹ ਨੇ ਕਿਹਾ ਸੀ ਕਿ ਇਕੱਲੇ ਪਤੀ-ਪਤਨੀ ਹੀ ਇਕ-ਦੂਜੇ ਨਾਲ ਲੇਟ ਸਕਦੇ ਸਨ। ਪਰ ਸ਼ਕਮ ਨੇ ਦੀਨਾਹ ਨਾਲ ਲੇਟ ਕੇ ਉਹ ਕੰਮ ਕੀਤਾ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ। ਇਸ ਕਰਕੇ ਇਕ ਹੋਰ ਮੁਸੀਬਤ ਖੜ੍ਹੀ ਹੋਈ।

ਜਦ ਇਹ ਗੱਲ ਦੀਨਾਹ ਦੇ ਭਰਾਵਾਂ ਨੂੰ ਪਤਾ ਲੱਗੀ, ਤਾਂ ਉਹ ਬਹੁਤ ਗੁੱਸੇ ਵਿਚ ਆ ਗਏ। ਸ਼ਮਊਨ ਅਤੇ ਲੇਵੀ ਨੇ ਤਲਵਾਰਾਂ ਲਈਆਂ ਅਤੇ ਸ਼ਕਮ ਸਣੇ ਕਨਾਨ ਦੇ ਸਾਰੇ ਬੰਦਿਆਂ ਨੂੰ ਵੱਢ ਸੁੱਟਿਆ। ਯਾਕੂਬ ਆਪਣੇ ਪੁੱਤਰਾਂ ਦੇ ਇਸ ਕੰਮ ਕਰਕੇ ਬਹੁਤ ਨਾਰਾਜ਼ ਸੀ।

ਇਹ ਸਾਰੀਆਂ ਮੁਸੀਬਤਾਂ ਕਿਵੇਂ ਸ਼ੁਰੂ ਹੋਈਆਂ? ਦੀਨਾਹ ਨੇ ਉਨ੍ਹਾਂ ਲੋਕਾਂ ਨਾਲ ਦੋਸਤੀ ਕੀਤੀ ਜੋ ਯਹੋਵਾਹ ਦੇ ਅਸੂਲਾਂ ਤੇ ਨਹੀਂ ਚੱਲਦੇ ਸਨ। ਕੀ ਸਾਨੂੰ ਅਜਿਹੇ ਲੋਕਾਂ ਨਾਲ ਦੋਸਤੀ ਕਰਨੀ ਚਾਹੀਦੀ ਹੈ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ? ਨਹੀਂ!