Skip to content

Skip to table of contents

ਕਹਾਣੀ 32

10 ਬਿਪਤਾਵਾਂ

10 ਬਿਪਤਾਵਾਂ

ਇਨ੍ਹਾਂ ਤਸਵੀਰਾਂ ਵਿਚ ਉਹ ਬਿਪਤਾਵਾਂ ਦਿਖਾਈਆਂ ਗਈਆਂ ਹਨ ਜੋ ਯਹੋਵਾਹ ਨੇ ਮਿਸਰ ਉੱਤੇ ਲਿਆਂਦੀਆਂ ਸਨ। ਪਹਿਲੀ ਤਸਵੀਰ ਵਿਚ ਹਾਰੂਨ ਆਪਣੀ ਲਾਠੀ ਨੀਲ ਦਰਿਆ ਵਿਚ ਮਾਰਦਾ ਹੈ। ਇਸ ਤਰ੍ਹਾਂ ਕਰਨ ਨਾਲ ਨਦੀ ਦਾ ਸਾਰਾ ਪਾਣੀ ਲਹੂ ਬਣ ਗਿਆ। ਨਦੀ ਵਿਚਲੀਆਂ ਸਾਰੀਆਂ ਮੱਛੀਆਂ ਮਰ ਗਈਆਂ ਅਤੇ ਦਰਿਆ ਵਿੱਚੋਂ ਗੰਦੀ ਬਦਬੂ ਆਉਣ ਲੱਗ ਪਈ।

ਫਿਰ ਨੀਲ ਦਰਿਆ ਵਿੱਚੋਂ ਡੱਡੂ ਬਾਹਰ ਨਿਕਲਣ ਲੱਗ ਪਏ। ਪੂਰਾ ਦੇਸ਼ ਡੱਡੂਆਂ ਨਾਲ ਭਰ ਗਿਆ। ਘਰਾਂ ਦੇ ਅੰਦਰ-ਬਾਹਰ ਡੱਡੂ ਹੀ ਡੱਡੂ ਸਨ। ਇੱਥੋਂ ਤਕ ਕਿ ਬਿਸਤਰੇ ਅਤੇ ਭਾਂਡੇ ਵੀ ਡੱਡੂਆਂ ਨਾਲ ਭਰੇ ਪਏ ਸਨ। ਡੱਡੂਆਂ ਦੇ ਮਰਨ ਤੇ ਮਿਸਰੀਆਂ ਨੇ ਇਨ੍ਹਾਂ ਨੂੰ ਇਕੱਠਾ ਕਰ ਕੇ ਵੱਡੇ-ਵੱਡੇ ਢੇਰ ਲਾ ਦਿੱਤੇ। ਪੂਰੇ ਦੇਸ਼ ਵਿਚ ਇਨ੍ਹਾਂ ਦੀ ਸੜਿਆਂਧ ਆਉਂਦੀ ਸੀ।

ਫਿਰ ਜਦ ਹਾਰੂਨ ਨੇ ਆਪਣੀ ਲਾਠੀ ਜ਼ਮੀਨ ਤੇ ਮਾਰੀ, ਤਾਂ ਧੂੜ ਨਿੱਕੀਆਂ-ਨਿੱਕੀਆਂ ਭੂੰਡੀਆਂ ਬਣ ਗਈ। ਇਹ ਮੱਛਰ ਲੋਕਾਂ ਤੇ ਜਾਨਵਰਾਂ ਨੂੰ ਲੜੇ। ਇਹ ਸਾਰੇ ਮਿਸਰ ਦੇਸ਼ ਵਿਚ ਫੈਲ ਗਏ। ਇਹ ਸੀ ਤੀਜੀ ਬਿਪਤਾ।

ਅਗਲੀਆਂ ਮੁਸੀਬਤਾਂ ਦਾ ਅਸਰ ਸਿਰਫ਼ ਮਿਸਰੀਆਂ ਤੇ ਹੀ ਪਿਆ। ਚੌਥੀ ਬਿਪਤਾ ਵੱਡੀਆਂ ਮੱਖੀਆਂ ਦੀ ਸੀ। ਇਨ੍ਹਾਂ ਮੱਖੀਆਂ ਨੇ ਸਾਰੇ ਮਿਸਰੀਆਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਕਿਉਂਕਿ ਉਨ੍ਹਾਂ ਦੇ ਘਰ ਇਨ੍ਹਾਂ ਮੱਖੀਆਂ ਨਾਲ ਭਰ ਗਏ ਸਨ। ਪੰਜਵੀਂ ਬਿਪਤਾ ਜਾਨਵਰਾਂ ਤੇ ਆਈ। ਇਸ ਨਾਲ ਮਿਸਰੀਆਂ ਦੀਆਂ ਮੱਝਾਂ-ਗਾਵਾਂ, ਭੇਡਾਂ ਤੇ ਬੱਕਰੀਆਂ ਅਤੇ ਹੋਰ ਡੰਗਰ ਮਾਰੇ ਗਏ।

ਫਿਰ ਮੂਸਾ ਤੇ ਹਾਰੂਨ ਨੇ ਕੁਝ ਸੁਆਹ ਲਈ ਅਤੇ ਇਸ ਨੂੰ ਹਵਾ ਵਿਚ ਉਡਾ ਦਿੱਤਾ ਜਿਸ ਨਾਲ ਲੋਕਾਂ ਅਤੇ ਜਾਨਵਰਾਂ ਦੇ ਫੋੜੇ ਨਿਕਲ ਆਏ। ਇਹ ਸੀ ਛੇਵੀਂ ਮੁਸੀਬਤ।

ਇਸ ਤੋਂ ਬਾਅਦ ਮੂਸਾ ਨੇ ਆਪਣਾ ਹੱਥ ਆਕਾਸ਼ ਵੱਲ ਚੁੱਕਿਆ, ਤਾਂ ਆਕਾਸ਼ੋਂ ਬਿਜਲੀ ਗਰਜਣ ਲੱਗੀ ਤੇ ਗੜੇ ਪੈਣ ਲੱਗੇ। ਮਿਸਰ ਵਿਚ ਅਜਿਹਾ ਗੜਿਆਂ ਦਾ ਤੂਫ਼ਾਨ ਪਹਿਲਾਂ ਕਦੀ ਵੀ ਨਹੀਂ ਆਇਆ ਸੀ।

ਅੱਠਵੀਂ ਬਿਪਤਾ ਟਿੱਡੀਆਂ ਦੀ ਸੀ। ਉਸ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿਚ ਲੋਕਾਂ ਨੇ ਕਦੇ ਵੀ ਇੰਨੀਆਂ ਟਿੱਡੀਆਂ ਨਹੀਂ ਦੇਖੀਆਂ। ਜਿਹੜੀਆਂ ਚੀਜ਼ਾਂ ਗੜਿਆਂ ਦੀ ਮਾਰ ਤੋਂ ਬਚ ਗਈਆਂ ਸਨ, ਉਨ੍ਹਾਂ ਨੂੰ ਟਿੱਡੀਆਂ ਖਾ ਗਈਆਂ।

ਨੌਵੀਂ ਮੁਸੀਬਤ ਸੀ ਮਿਸਰ ਵਿਚ ਹਨੇਰਾ। ਤਿੰਨਾਂ ਦਿਨਾਂ ਲਈ ਮਿਸਰ ਵਿਚ ਹਰ ਪਾਸੇ ਘੁੱਪ ਹਨੇਰਾ ਛਾ ਗਿਆ, ਪਰ ਜਿੱਥੇ-ਜਿੱਥੇ ਇਸਰਾਏਲੀ ਰਹਿੰਦੇ ਸਨ, ਉੱਥੇ ਰੌਸ਼ਨੀ ਸੀ।

ਦਸਵੀਂ ਬਿਪਤਾ ਲਿਆਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਲੇਲੇ ਦਾ ਲਹੂ ਛਿੜਕਣ। ਫਿਰ ਪਰਮੇਸ਼ੁਰ ਦਾ ਦੂਤ ਮਿਸਰ ਉੱਤੋਂ ਦੀ ਲੰਘਿਆ। ਦੂਤ ਜਿਨ੍ਹਾਂ ਘਰਾਂ ਦੀਆਂ ਚੁਗਾਠਾਂ ਉੱਤੇ ਲਹੂ ਦੇਖਦਾ ਸੀ, ਉਹ ਉਨ੍ਹਾਂ ਘਰਾਂ ਦੇ ਜੀਆਂ ਨੂੰ ਨਹੀਂ ਮਾਰਦਾ ਸੀ। ਪਰ ਜਿਨ੍ਹਾਂ ਘਰਾਂ ਦੀਆਂ ਚੁਗਾਠਾਂ ਉੱਤੇ ਲਹੂ ਨਹੀਂ ਸੀ, ਉਸ ਨੇ ਉਨ੍ਹਾਂ ਘਰਾਂ ਦੇ ਜੇਠੇ ਲੋਕਾਂ ਤੇ ਜਾਨਵਰਾਂ ਨੂੰ ਮਾਰ ਦਿੱਤਾ।

ਦਸਵੀਂ ਮੁਸੀਬਤ ਤੋਂ ਬਾਅਦ ਰਾਜੇ ਨੇ ਇਸਰਾਏਲੀਆਂ ਨੂੰ ਜਾਣ ਦੀ ਆਗਿਆ ਦੇ ਦਿੱਤੀ। ਪਰਮੇਸ਼ੁਰ ਦੇ ਲੋਕ ਤਾਂ ਪਹਿਲਾਂ ਹੀ ਜਾਣ ਨੂੰ ਤਿਆਰ ਸਨ। ਇਸ ਲਈ ਉਹ ਉਸੇ ਰਾਤ ਮਿਸਰ ਤੋਂ ਨਿਕਲ ਤੁਰੇ