Skip to content

Skip to table of contents

ਤੀਜਾ ਭਾਗ

ਮਿਸਰ ਤੋਂ ਛੁਟਕਾਰੇ ਤੋਂ ਲੈ ਕੇ ਇਸਰਾਏਲ ਦੇ ਪਹਿਲੇ ਰਾਜੇ ਤਕ

ਮਿਸਰ ਤੋਂ ਛੁਟਕਾਰੇ ਤੋਂ ਲੈ ਕੇ ਇਸਰਾਏਲ ਦੇ ਪਹਿਲੇ ਰਾਜੇ ਤਕ

ਮੂਸਾ ਇਸਰਾਏਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾ ਕੇ ਸੀਨਈ ਪਰਬਤ ਉੱਤੇ ਲੈ ਗਿਆ। ਇੱਥੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਹੁਕਮ ਦਿੱਤੇ। ਬਾਅਦ ਵਿਚ ਮੂਸਾ ਨੇ ਕਨਾਨ ਦੇਸ਼ ਨੂੰ 12 ਜਾਸੂਸ ਭੇਜੇ। ਪਰ ਉਨ੍ਹਾਂ ਵਿੱਚੋਂ 10 ਜਣੇ ਬੁਰੀ ਰਿਪੋਰਟ ਲੈ ਕੇ ਆਏ। ਉਨ੍ਹਾਂ ਦੀ ਰਿਪੋਰਟ ਸੁਣ ਕੇ ਇਸਰਾਏਲੀ ਮਿਸਰ ਵਾਪਸ ਜਾਣਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਸਜ਼ਾ ਦਿੱਤੀ ਕਿਉਂਕਿ ਉਨ੍ਹਾਂ ਨੇ ਉਸ ਉੱਤੇ ਭਰੋਸਾ ਨਹੀਂ ਰੱਖਿਆ। ਉਹ 40 ਸਾਲਾਂ ਤਕ ਉਜਾੜ ਵਿਚ ਘੁੰਮਦੇ ਰਹੇ।

ਫਿਰ ਇਸਰਾਏਲੀਆਂ ਨੂੰ ਕਨਾਨ ਦੇਸ਼ ਲੈ ਜਾਣ ਲਈ ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ। ਦੇਸ਼ ਤੇ ਕਬਜ਼ਾ ਕਰਨ ਵਿਚ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ। ਕਈ ਵਾਰ ਉਸ ਨੇ ਚਮਤਕਾਰਾਂ ਰਾਹੀਂ ਉਨ੍ਹਾਂ ਦੀ ਮਦਦ ਕੀਤੀ ਸੀ। ਮਿਸਾਲ ਲਈ, ਉਸ ਨੇ ਯਰਦਨ ਦਰਿਆ ਦੇ ਵਹਾਅ ਨੂੰ ਰੋਕ ਦਿੱਤਾ, ਯਰੀਹੋ ਦੀਆਂ ਕੰਧਾਂ ਨੂੰ ਡੇਗ ਦਿੱਤਾ ਅਤੇ ਸੂਰਜ ਨੂੰ ਡੁੱਬਣ ਨਹੀਂ ਦਿੱਤਾ। ਛੇ ਸਾਲਾਂ ਅੰਦਰ ਇਸਰਾਏਲੀਆਂ ਨੇ ਕਨਾਨ ਦੇਸ਼ ਉੱਤੇ ਕਬਜ਼ਾ ਕਰ ਲਿਆ।

ਯਹੋਸ਼ੁਆ ਤੋਂ ਸ਼ੁਰੂ ਹੋ ਕੇ ਇਸਰਾਏਲ ਉੱਤੇ 356 ਸਾਲਾਂ ਤਕ ਨਿਆਈਆਂ ਦਾ ਰਾਜ ਰਿਹਾ। ਉਨ੍ਹਾਂ ਵਿੱਚੋਂ ਕਈ ਨਿਆਈਆਂ ਬਾਰੇ ਅਸੀਂ ਸਿੱਖਾਂਗੇ ਜਿਵੇਂ ਬਾਰਾਕ, ਗਿਦਾਊਨ, ਯਿਫ਼ਤਾਹ, ਸਮਸੂਨ ਅਤੇ ਸਮੂਏਲ। ਅਸੀਂ ਰਾਹਾਬ, ਦਬੋਰਾਹ, ਯਾਏਲ, ਰੂਥ, ਨਾਓਮੀ ਅਤੇ ਦਲੀਲਾਹ ਵਰਗੀਆਂ ਔਰਤਾਂ ਬਾਰੇ ਵੀ ਪੜ੍ਹਾਂਗੇ। ਕੁੱਲ ਮਿਲਾ ਕੇ ਇਸ ਤੀਜੇ ਭਾਗ ਵਿਚ 396 ਸਾਲਾਂ ਦਾ ਇਤਿਹਾਸ ਪਾਇਆ ਜਾਂਦਾ ਹੈ।