Skip to content

Skip to table of contents

ਵਧੇਰੇ ਜਾਣਕਾਰੀ

ਹਥਰਸੀ ਦੀ ਆਦਤ ਤੋਂ ਛੁਟਕਾਰਾ ਪਾਓ

ਹਥਰਸੀ ਦੀ ਆਦਤ ਤੋਂ ਛੁਟਕਾਰਾ ਪਾਓ

ਹਥਰਸੀ ਦੀ ਆਦਤ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗੰਦੀ ਆਦਤ ਹੈ। * ਇਸ ਆਦਤ ਦਾ ਸ਼ਿਕਾਰ ਬੰਦਾ ਆਪਣੀ ਹਵਸ ਪੂਰੀ ਕਰਨ ਬਾਰੇ ਹੀ ਸੋਚਦਾ ਹੈ ਅਤੇ ਦੂਸਰਿਆਂ ਨੂੰ ਵੀ ਕਾਮ-ਵਾਸ਼ਨਾ ਪੂਰੀ ਕਰਨ ਵਾਲੀ ਚੀਜ਼ ਸਮਝਦਾ ਹੈ। ਸੈਕਸ ਪਤੀ-ਪਤਨੀ ਵਿਚਕਾਰ ਪਿਆਰ ਦਾ ਇਜ਼ਹਾਰ ਕਰਨ ਦਾ ਜ਼ਰੀਆ ਹੁੰਦਾ ਹੈ, ਪਰ ਹਥਰਸੀ ਕਰਨ ਵਾਲਾ ਵਿਅਕਤੀ ਸੈਕਸ ਨੂੰ ਆਪਣੀ ਕਾਮ-ਵਾਸ਼ਨਾ ਸ਼ਾਂਤ ਕਰਨ ਅਤੇ ਪਲ ਭਰ ਦਾ ਮਜ਼ਾ ਲੈਣ ਵਾਲੀ ਚੀਜ਼ ਸਮਝਦਾ ਹੈ। ਅਜਿਹਾ ਵਿਅਕਤੀ “ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ” ਉੱਤੇ ਕਾਬੂ ਪਾਉਣ ਦੀ ਬਜਾਇ ਹਥਰਸੀ ਰਾਹੀਂ ਇਨ੍ਹਾਂ ਦਾ ਗ਼ੁਲਾਮ ਬਣਦਾ ਹੈ।​—ਕੁਲੁੱਸੀਆਂ 3:5.

ਪੌਲੁਸ ਰਸੂਲ ਨੇ ਲਿਖਿਆ: “ਇਸ ਲਈ, ਪਿਆਰੇ ਭਰਾਵੋ, . . . ਆਓ ਆਪਾਂ ਤਨ ਅਤੇ ਮਨ ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।” (2 ਕੁਰਿੰਥੀਆਂ 7:1) ਜੇ ਹਥਰਸੀ ਦੀ ਆਦਤ ਕਰਕੇ ਤੁਹਾਨੂੰ ਇਸ ਸਲਾਹ ’ਤੇ ਚੱਲਣਾ ਮੁਸ਼ਕਲ ਲੱਗ ਰਿਹਾ ਹੈ, ਤਾਂ ਹੌਸਲਾ ਨਾ ਹਾਰੋ। ਦਿਆਲੂ ਹੋਣ ਕਰਕੇ ਯਹੋਵਾਹ ਮਾਫ਼ ਕਰਨ ਅਤੇ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। (ਜ਼ਬੂਰਾਂ ਦੀ ਪੋਥੀ 86:5; ਲੂਕਾ 11:9-13) ਤੁਸੀਂ ਸ਼ਾਇਦ ਇਹ ਆਦਤ ਛੱਡਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ, ਭਾਵੇਂ ਕਿ ਕਈ ਵਾਰ ਤੁਸੀਂ ਇਹ ਗੰਦਾ ਕੰਮ ਕਰ ਬੈਠਦੇ ਹੋ। ਇਸ ਹਾਲਤ ਵਿਚ ਜੇ ਤੁਹਾਡੀ ਜ਼ਮੀਰ ਤੁਹਾਨੂੰ ਲਾਹਨਤਾਂ ਪਾਉਂਦੀ ਹੈ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ। ਯਾਦ ਰੱਖੋ, “ਪਰਮੇਸ਼ੁਰ ਸਾਡੇ ਦਿਲਾਂ ਨਾਲੋਂ ਵੱਡਾ ਹੈ ਅਤੇ ਸਭ ਕੁਝ ਜਾਣਦਾ ਹੈ।” (1 ਯੂਹੰਨਾ 3:20) ਯਹੋਵਾਹ ਸਾਡੀਆਂ ਗ਼ਲਤੀਆਂ ਹੀ ਨਹੀਂ ਦੇਖਦਾ, ਸਗੋਂ ਸਾਡੇ ਗੁਣ ਵੀ ਦੇਖਦਾ ਹੈ। ਇਸ ਕਰਕੇ ਉਹ ਸਾਡੀਆਂ ਬੇਨਤੀਆਂ ਵੱਲ ਕੰਨ ਲਾਉਂਦਾ ਹੈ। ਇਸ ਲਈ ਜਿਵੇਂ ਬੱਚਾ ਮੁਸੀਬਤ ਵਿਚ ਹੋਣ ਤੇ ਵਾਰ-ਵਾਰ ਆਪਣੇ ਪਿਤਾ ਕੋਲ ਜਾਂਦਾ ਹੈ, ਤਿਵੇਂ ਤੁਸੀਂ ਵੀ ਆਪਣੇ ਪਿਤਾ ਯਹੋਵਾਹ ਨੂੰ ਹਲੀਮੀ ਨਾਲ ਦਿਲੋਂ ਪ੍ਰਾਰਥਨਾ ਕਰਨ ਤੋਂ ਕਦੇ ਨਾ ਅੱਕੋ। ਯਹੋਵਾਹ ਤੁਹਾਨੂੰ ਸ਼ੁੱਧ ਜ਼ਮੀਰ ਬਖ਼ਸ਼ੇਗਾ। (ਜ਼ਬੂਰਾਂ ਦੀ ਪੋਥੀ 51:1-12, 17; ਯਸਾਯਾਹ 1:18) ਪਰ ਤੁਹਾਨੂੰ ਪ੍ਰਾਰਥਨਾ ਕਰਨ ਦੇ ਨਾਲ-ਨਾਲ ਹੋਰ ਵੀ ਕੁਝ ਕਰਨ ਦੀ ਲੋੜ ਹੈ। ਮਿਸਾਲ ਲਈ, ਤੁਹਾਨੂੰ ਪੋਰਨੋਗ੍ਰਾਫੀ ਅਤੇ ਮਾੜੇ ਦੋਸਤਾਂ-ਮਿੱਤਰਾਂ ਤੋਂ ਦੂਰ ਰਹਿਣ ਦੀ ਲੋੜ ਹੈ। *

ਜੇ ਤੁਸੀਂ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਵਿਚ ਨਾਕਾਮਯਾਬ ਹੋ ਰਹੇ ਹੋ, ਤਾਂ ਕਿਰਪਾ ਕਰ ਕੇ ਆਪਣੇ ਮਸੀਹੀ ਮਾਪਿਆਂ ਜਾਂ ਕਿਸੇ ਸਮਝਦਾਰ ਦੋਸਤ ਨਾਲ ਗੱਲ ਕਰੋ। *​—ਕਹਾਉਤਾਂ 1:8, 9; 1 ਥੱਸਲੁਨੀਕੀਆਂ 5:14; ਤੀਤੁਸ 2:3-5.

^ ਪੈਰਾ 1 ਹਥਰਸੀ ਦਾ ਮਤਲਬ ਹੈ ਗੁਪਤ ਅੰਗਾਂ ਨੂੰ ਪਲੋਸਣਾ ਜਦ ਤਕ ਕਾਮ-ਉਤੇਜਨਾ ਪੂਰੀ ਨਹੀਂ ਹੁੰਦੀ।

^ ਪੈਰਾ 2 ਘਰ ਵਿਚ ਕੰਪਿਊਟਰ ਦੇ ਇਸਤੇਮਾਲ ਉੱਤੇ ਕੰਟ੍ਰੋਲ ਰੱਖਣ ਲਈ ਕੁਝ ਪਰਿਵਾਰਾਂ ਨੇ ਕੰਪਿਊਟਰ ਅਜਿਹੀ ਜਗ੍ਹਾ ਰੱਖੇ ਹਨ ਜਿੱਥੇ ਸਾਰੇ ਦੇਖ ਸਕਣ ਕਿ ਇਸ ਨੂੰ ਕਿਸ ਕੰਮ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਕਈਆਂ ਨੇ ਅਜਿਹੇ ਪ੍ਰੋਗ੍ਰਾਮ ਕੰਪਿਊਟਰ ਉੱਤੇ ਪਾਏ ਹਨ ਜੋ ਅਸ਼ਲੀਲ ਸਾਈਟਾਂ ਨੂੰ ਕੰਪਿਊਟਰ ਉੱਤੇ ਆਉਣ ਤੋਂ ਰੋਕਦੇ ਹਨ। ਪਰ ਇਹ ਪ੍ਰੋਗ੍ਰਾਮ ਅਜਿਹੀਆਂ ਸਾਈਟਾਂ ਨੂੰ ਪੂਰੀ ਤਰ੍ਹਾਂ ਰੋਕਣ ਵਿਚ ਕਾਮਯਾਬ ਨਹੀਂ ਹੁੰਦੇ, ਇਸ ਲਈ ਹਰ ਪਰਿਵਾਰ ਨੂੰ ਆਪ ਖ਼ਬਰਦਾਰ ਰਹਿਣ ਦੀ ਲੋੜ ਹੈ।

^ ਪੈਰਾ 1 ਇਸ ਆਦਤ ਤੇ ਕਾਬੂ ਪਾਉਣ ਲਈ ਅੱਗੇ ਕੁਝ ਸੁਝਾਅ ਦਿੱਤੇ ਗਏ ਹਨ: ਆਪਣਾ ਮਨ ਦੂਸਰੀਆਂ ਗੱਲਾਂ ਤੇ ਲਾਉਣ ਦੀ ਕੋਸ਼ਿਸ਼ ਕਰੋ। (ਫ਼ਿਲਿੱਪੀਆਂ 4:8) ਉਨ੍ਹਾਂ ਚੀਜ਼ਾਂ ਨੂੰ ਨਾ ਦੇਖੋ ਜਿਨ੍ਹਾਂ ਕਰਕੇ ਤੁਹਾਡੇ ਅੰਦਰ ਗ਼ਲਤ ਇੱਛਾਵਾਂ ਪੈਦਾ ਹੋ ਸਕਦੀਆਂ ਹਨ। (ਜ਼ਬੂਰਾਂ ਦੀ ਪੋਥੀ 119:37) ਯਹੋਵਾਹ ਨੂੰ ਉਸ ਤਾਕਤ ਲਈ ਪ੍ਰਾਰਥਨਾ ਕਰੋ ਜੋ “ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।” (2 ਕੁਰਿੰਥੀਆਂ 4:7) ਪਰਮੇਸ਼ੁਰੀ ਕੰਮਾਂ ਵਿਚ ਰੁੱਝੇ ਰਹੋ।​—1 ਕੁਰਿੰਥੀਆਂ 15:58.