Skip to content

Skip to table of contents

ਭਾਗ 8

ਮਸੀਹ ਦੀ ਮੌਤ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਮਸੀਹ ਦੀ ਮੌਤ ਤੁਹਾਡੇ ਲਈ ਕੀ ਮਾਅਨੇ ਰੱਖਦੀ ਹੈ?

ਯਿਸੂ ਮਰਿਆ ਤਾਂਕਿ ਅਸੀਂ ਜੀ ਸਕੀਏ। ਯੂਹੰਨਾ 3:16

ਯਿਸੂ ਦੀ ਮੌਤ ਤੋਂ ਤਿੰਨ ਦਿਨਾਂ ਬਾਅਦ, ਕੁਝ ਤੀਵੀਆਂ ਉਸ ਦੀ ਕਬਰ ’ਤੇ ਗਈਆਂ, ਪਰ ਉਹ ਖਾਲੀ ਸੀ। ਯਹੋਵਾਹ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰ ਦਿੱਤਾ ਸੀ।

ਬਾਅਦ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਦਰਸ਼ਣ ਦਿੱਤੇ।

ਹਾਂ, ਯਹੋਵਾਹ ਨੇ ਯਿਸੂ ਨੂੰ ਇਕ ਸ਼ਕਤੀਸ਼ਾਲੀ, ਅਮਰ ਦੂਤ ਦੇ ਰੂਪ ਵਿਚ ਜੀਉਂਦਾ ਕਰ ਦਿੱਤਾ ਸੀ। ਯਿਸੂ ਦੇ ਚੇਲਿਆਂ ਨੇ ਉਸ ਨੂੰ ਸਵਰਗ ਜਾਂਦਿਆਂ ਦੇਖਿਆ।

ਪਰਮੇਸ਼ੁਰ ਨੇ ਯਿਸੂ ਨੂੰ ਜੀਉਂਦਾ ਕੀਤਾ ਅਤੇ ਉਸ ਨੂੰ ਆਪਣੇ ਰਾਜ ਦਾ ਰਾਜਾ ਬਣਾਇਆ। ਦਾਨੀਏਲ 7:13, 14

ਯਿਸੂ ਨੇ ਮਨੁੱਖਜਾਤੀ ਨੂੰ ਮੌਤ ਦੇ ਸ਼ਿਕੰਜੇ ਤੋਂ ਛੁਡਾਉਣ ਲਈ ਆਪਣੀ ਕੁਰਬਾਨੀ ਦਿੱਤੀ। (ਮੱਤੀ 20:28) ਇਸ ਕੁਰਬਾਨੀ ਸਦਕਾ ਪਰਮੇਸ਼ੁਰ ਨੇ ਸਾਡੇ ਲਈ ਹਮੇਸ਼ਾ ਦੀ ਜ਼ਿੰਦਗੀ ਦਾ ਰਾਹ ਖੋਲ੍ਹਿਆ।

ਧਰਤੀ ਉੱਤੇ ਰਾਜ ਕਰਨ ਲਈ ਯਹੋਵਾਹ ਨੇ ਯਿਸੂ ਨੂੰ ਚੁਣਿਆ। ਯਿਸੂ ਦੇ ਵਫ਼ਾਦਾਰ ਚੇਲਿਆਂ ਵਿੱਚੋਂ 1,44,000 ਚੇਲੇ ਧਰਤੀ ਉੱਤੋਂ ਜੀ ਉਠਾਏ ਜਾਣ ਤੋਂ ਬਾਅਦ ਸਵਰਗੀ ਜ਼ਿੰਦਗੀ ਦੀ ਬਖ਼ਸ਼ੀਸ਼ ਪਾਉਣਗੇ। ਯਿਸੂ ਇਨ੍ਹਾਂ ਨਾਲ ਮਿਲ ਕੇ ਸਵਰਗੋਂ ਰਾਜ ਕਰੇਗਾ।​—ਪਰਕਾਸ਼ ਦੀ ਪੋਥੀ 14:1-3.

ਪਰਮੇਸ਼ੁਰ ਦੇ ਰਾਜ ਅਧੀਨ ਪੂਰੀ ਧਰਤੀ ਅਦਨ ਦੇ ਬਾਗ਼ ਵਾਂਗ ਖੂਬਸੂਰਤ ਬਣਾਈ ਜਾਵੇਗੀ। ਨਾ ਯੁੱਧ, ਨਾ ਅਪਰਾਧ ਅਤੇ ਨਾ ਹੀ ਗ਼ਰੀਬੀ ਤੇ ਭੁੱਖਮਰੀ ਹੋਵੇਗੀ। ਲੋਕ ਅਸਲ ਵਿਚ ਖ਼ੁਸ਼ ਹੋਣਗੇ।​—ਜ਼ਬੂਰਾਂ ਦੀ ਪੋਥੀ 145:16.