Skip to content

Skip to table of contents

ਪਾਠ 6

ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?

ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?

ਮੈਡਾਗਾਸਕਰ

ਨਾਰਵੇ

ਲੇਬਨਾਨ

ਇਟਲੀ

ਮੀਂਹ ਜਾਵੇ ਹਨੇਰੀ ਜਾਵੇ ਜਾਂ ਸਾਨੂੰ ਜੰਗਲਾਂ ਵਿੱਚੋਂ ਦੀ ਲੰਘਣਾ ਪਵੇ, ਫਿਰ ਵੀ ਅਸੀਂ ਆਪਣੀਆਂ ਮੀਟਿੰਗਾਂ ਵਿਚ ਲਗਾਤਾਰ ਜਾਂਦੇ ਹਾਂ। ਜ਼ਿੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਅਤੇ ਸਾਰਾ ਦਿਨ ਕੰਮ ਕਰ ਕੇ ਥੱਕੇ ਹੋਣ ਦੇ ਬਾਵਜੂਦ ਵੀ ਯਹੋਵਾਹ ਦੇ ਗਵਾਹ ਇਕ-ਦੂਜੇ ਨਾਲ ਸੰਗਤ ਕਰਨ ਦੀ ਇੰਨੀ ਕੋਸ਼ਿਸ਼ ਕਿਉਂ ਕਰਦੇ ਹਨ?

ਇਹ ਸਾਡੇ ਭਲੇ ਲਈ ਹੈ। ਪੌਲੁਸ ਰਸੂਲ ਨੇ ਇਹ ਸਲਾਹ ਦਿੱਤੀ ਸੀ ਕਿ ਜਿਨ੍ਹਾਂ ਨਾਲ ਅਸੀਂ ਮੰਡਲੀ ਵਿਚ ਸੰਗਤ ਕਰਦੇ ਹਾਂ, ਸਾਨੂੰ ਉਨ੍ਹਾਂ ਦਾ ‘ਧਿਆਨ ਰੱਖਣਾ’ ਚਾਹੀਦਾ ਹੈ। (ਇਬਰਾਨੀਆਂ 10:24) ਇਸ ਲਈ ਜ਼ਰੂਰੀ ਹੈ ਕਿ ਅਸੀਂ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣੀਏ। ਹੋਰਨਾਂ ਮਸੀਹੀ ਪਰਿਵਾਰਾਂ ਨੂੰ ਜਾਣਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਵੀ ਸਾਡੇ ਵਾਂਗ ਕਈ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਉਨ੍ਹਾਂ ਨਾਲ ਗੱਲ ਕਰ ਕੇ ਸਾਨੂੰ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ।

ਸਾਡੇ ਪੱਕੇ ਦੋਸਤ ਬਣਦੇ ਹਨ। ਜਿਨ੍ਹਾਂ ਨਾਲ ਅਸੀਂ ਆਪਣੀਆਂ ਮੀਟਿੰਗਾਂ ਵਿਚ ਸੰਗਤ ਕਰਦੇ ਹਾਂ, ਉਹ ਸਿਰਫ਼ ਸਾਡੀ ਜਾਣ-ਪਛਾਣ ਵਾਲੇ ਨਹੀਂ ਹੁੰਦੇ, ਸਗੋਂ ਸਾਡੇ ਪੱਕੇ ਦੋਸਤ ਹੁੰਦੇ ਹਨ। ਹੋਰਨਾਂ ਮੌਕਿਆਂ ਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਚੰਗੇ ਮਨੋਰੰਜਨ ਦਾ ਆਨੰਦ ਮਾਣਦੇ ਹਾਂ। ਇਸ ਤਰ੍ਹਾਂ ਸੰਗਤ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ? ਅਸੀਂ ਇਕ-ਦੂਸਰੇ ਦੀ ਕਦਰ ਕਰਨੀ ਸਿੱਖਦੇ ਹਾਂ ਅਤੇ ਇਸ ਨਾਲ ਸਾਡਾ ਪਿਆਰ ਵਧਦਾ ਹੈ। ਇਸ ਲਈ ਔਖੀਆਂ ਘੜੀਆਂ ਵਿਚ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ। (ਕਹਾਉਤਾਂ 17:17) ਮੰਡਲੀ ਦੇ ਹਰ ਮੈਂਬਰ ਨਾਲ ਸੰਗਤ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਸਾਰੇ ‘ਇਕ-ਦੂਜੇ ਦਾ ਖ਼ਿਆਲ ਰੱਖਦੇ’ ਹਾਂ।1 ਕੁਰਿੰਥੀਆਂ 12:25, 26.

ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਉਨ੍ਹਾਂ ਲੋਕਾਂ ਨਾਲ ਦੋਸਤੀ ਕਰੋ ਜਿਹੜੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਇਹੋ ਜਿਹੇ ਦੋਸਤ ਤੁਹਾਨੂੰ ਯਹੋਵਾਹ ਦੇ ਗਵਾਹਾਂ ਦੀਆਂ ਮੰਡਲੀਆਂ ਵਿਚ ਮਿਲਣਗੇ। ਸਾਡੇ ਨਾਲ ਸੰਗਤ ਕਰਨ ਵਿਚ ਕਿਸੇ ਵੀ ਚੀਜ਼ ਨੂੰ ਰੁਕਾਵਟ ਨਾ ਬਣਨ ਦਿਓ।

  • ਮੀਟਿੰਗਾਂ ਵਿਚ ਇਕ-ਦੂਜੇ ਨਾਲ ਸੰਗਤ ਕਰਨੀ ਕਿਉਂ ਫ਼ਾਇਦੇਮੰਦ ਹੈ?

  • ਤੁਸੀਂ ਕਦੋਂ ਸਾਡੀ ਮੰਡਲੀ ਵਿਚ ਆ ਕੇ ਸਾਰਿਆਂ ਨੂੰ ਮਿਲਣਾ ਚਾਹੋਗੇ?