Skip to content

Skip to table of contents

ਪਾਠ 13

ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?

ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?

ਕੈਨੇਡਾ

ਘਰ-ਘਰ ਜਾਂਦਿਆਂ

ਬਾਈਬਲ ਸਟੱਡੀ

ਨਿੱਜੀ ਸਟੱਡੀ

“ਪਾਇਨੀਅਰ” ਅਕਸਰ ਉਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਨਵੇਂ ਇਲਾਕਿਆਂ ਵਿਚ ਜਾ ਕੇ ਖੋਜਬੀਨ ਕਰਦੇ ਹਨ ਅਤੇ ਦੂਸਰਿਆਂ ਲਈ ਵੀ ਉੱਥੇ ਜਾਣ ਦਾ ਰਾਹ ਖੋਲ੍ਹਦੇ ਹਨ। ਯਿਸੂ ਮਸੀਹ ਨੂੰ ਵੀ ਪਾਇਨੀਅਰ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਨੇ ਧਰਤੀ ਉੱਤੇ ਆ ਕੇ ਲੋਕਾਂ ਨੂੰ ਜੀਵਨ ਦੇਣ ਵਾਲਾ ਸੰਦੇਸ਼ ਸੁਣਾਇਆ ਸੀ ਅਤੇ ਉਨ੍ਹਾਂ ਲਈ ਮੁਕਤੀ ਪਾਉਣ ਦਾ ਰਾਹ ਖੋਲ੍ਹਿਆ ਸੀ। (ਮੱਤੀ 20:28) ਅੱਜ ਉਸ ਦੇ ਚੇਲੇ ਉਸ ਦੀ ਰੀਸ ਕਰਦਿਆਂ ‘ਚੇਲੇ ਬਣਾਉਣ’ ਦੇ ਕੰਮ ਵਿਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। (ਮੱਤੀ 28:19, 20) ਕਈਆਂ ਨੇ ਪਾਇਨੀਅਰ ਸੇਵਾ ਕਰਨੀ ਸ਼ੁਰੂ ਕੀਤੀ ਹੈ।

ਪਾਇਨੀਅਰ ਪੂਰਾ ਸਮਾਂ ਪ੍ਰਚਾਰ ਕਰਦੇ ਹਨ। ਯਹੋਵਾਹ ਦਾ ਹਰ ਗਵਾਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਾ ਹੈ। ਪਰ ਕੁਝ ਭੈਣ-ਭਰਾ ਆਪਣੇ ਕੰਮਾਂ-ਕਾਰਾਂ ਵਿਚ ਫੇਰ-ਬਦਲ ਕਰਦੇ ਹਨ ਤਾਂਕਿ ਉਹ ਰੈਗੂਲਰ ਪਾਇਨੀਅਰ ਬਣ ਸਕਣ ਅਤੇ ਹਰ ਮਹੀਨੇ 70 ਘੰਟੇ ਪ੍ਰਚਾਰ ਕਰ ਸਕਣ। ਇਸ ਤਰ੍ਹਾਂ ਕਰਨ ਲਈ ਕਈ ਆਪਣੇ ਕੰਮ ਦੇ ਘੰਟੇ ਘਟਾ ਦਿੰਦੇ ਹਨ। ਹੋਰਨਾਂ ਭੈਣਾਂ-ਭਰਾਵਾਂ ਨੂੰ ਸਪੈਸ਼ਲ ਪਾਇਨੀਅਰ ਬਣਾਇਆ ਜਾਂਦਾ ਹੈ। ਇਹ ਭੈਣ-ਭਰਾ ਉਨ੍ਹਾਂ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੁੰਦੀ ਹੈ। ਉਹ ਹਰ ਮਹੀਨੇ ਤਕਰੀਬਨ 130 ਘੰਟੇ ਪ੍ਰਚਾਰ ਕਰਦੇ ਹਨ। ਇਹ ਭੈਣ-ਭਰਾ ਆਪਣੀ ਜ਼ਿੰਦਗੀ ਸਾਦੀ ਰੱਖ ਕੇ ਖ਼ੁਸ਼ ਹਨ ਕਿਉਂਕਿ ਇਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਗੁਜ਼ਾਰਾ ਤੋਰਨ ਲਈ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ। (ਮੱਤੀ 6:31-33; 1 ਤਿਮੋਥਿਉਸ 6:6-8) ਜਿਹੜੇ ਭੈਣ-ਭਰਾ ਰੈਗੂਲਰ ਪਾਇਨੀਅਰਿੰਗ ਨਹੀਂ ਕਰ ਸਕਦੇ, ਉਹ ਜਦੋਂ ਹੋ ਸਕੇ, ਔਗਜ਼ੀਲਰੀ ਪਾਇਨੀਅਰਾਂ ਵਜੋਂ ਸੇਵਾ ਕਰਦੇ ਹਨ ਅਤੇ ਮਹੀਨੇ ਵਿਚ 30 ਜਾਂ 50 ਘੰਟੇ ਪ੍ਰਚਾਰ ਕਰਦੇ ਹਨ।

ਪਾਇਨੀਅਰ ਪਰਮੇਸ਼ੁਰ ਅਤੇ ਲੋਕਾਂ ਨਾਲ ਪਿਆਰ ਕਰਦੇ ਹਨ। ਯਿਸੂ ਵਾਂਗ ਅਸੀਂ ਵੀ ਜਾਣਦੇ ਹਾਂ ਕਿ ਲੋਕਾਂ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਬਾਰੇ ਜਾਣਨ ਦੀ ਕਿੰਨੀ ਲੋੜ ਹੈ। (ਮਰਕੁਸ 6:34) ਅਸੀਂ ਉਨ੍ਹਾਂ ਨੂੰ ਅਜਿਹਾ ਗਿਆਨ ਦੇ ਸਕਦੇ ਹਾਂ ਜਿਸ ਨਾਲ ਉਨ੍ਹਾਂ ਦੀ ਹੁਣ ਮਦਦ ਹੋਵੇਗੀ ਅਤੇ ਉਨ੍ਹਾਂ ਨੂੰ ਚੰਗੇ ਭਵਿੱਖ ਲਈ ਪੱਕੀ ਉਮੀਦ ਮਿਲੇਗੀ। ਲੋਕਾਂ ਨਾਲ ਪਿਆਰ ਹੋਣ ਕਰਕੇ ਪਾਇਨੀਅਰ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੀ ਪੂਰੀ ਵਾਹ ਅਤੇ ਸਮਾਂ ਲਾਉਂਦੇ ਹਨ। (ਮੱਤੀ 22:39; 1 ਥੱਸਲੁਨੀਕੀਆਂ 2:8) ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਪਾਇਨੀਅਰਾਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ, ਪਰਮੇਸ਼ੁਰ ਨਾਲ ਉਨ੍ਹਾਂ ਦਾ ਰਿਸ਼ਤਾ ਹੋਰ ਪੱਕਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਬੇਅੰਤ ਖ਼ੁਸ਼ੀ ਮਿਲਦੀ ਹੈ।ਰਸੂਲਾਂ ਦੇ ਕੰਮ 20:35.

  • ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?

  • ਪੂਰਾ ਸਮਾਂ ਪ੍ਰਚਾਰ ਕਰਨ ਲਈ ਪਾਇਨੀਅਰਾਂ ਨੂੰ ਕਿਹੜੀ ਗੱਲ ਪ੍ਰੇਰਿਤ ਕਰਦੀ ਹੈ?