Skip to content

Skip to table of contents

ਪਾਠ 22

ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?

ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?

ਸੋਲਮਨ ਦੀਪ-ਸਮੂਹ

ਕੈਨੇਡਾ

ਦੱਖਣੀ ਅਫ਼ਰੀਕਾ

ਬੈਥਲ ਪਰਿਵਾਰ ਦੇ ਮੈਂਬਰ ਇਕ ਜਾਂ ਜ਼ਿਆਦਾ ਦੇਸ਼ਾਂ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਨੂੰ ਸਹਾਇਤਾ ਦੇਣ ਲਈ ਵੱਖੋ-ਵੱਖਰੇ ਵਿਭਾਗਾਂ ਵਿਚ ਕੰਮ ਕਰਦੇ ਹਨ। ਕੁਝ ਭੈਣ-ਭਰਾ ਤਰਜਮੇ ਦਾ ਕੰਮ ਕਰਦੇ ਹਨ, ਕੁਝ ਰਸਾਲੇ ਛਾਪਦੇ ਹਨ, ਕੁਝ ਕਿਤਾਬਾਂ ਨੂੰ ਜਿਲਦਾਂ ਬੰਨ੍ਹਦੇ ਹਨ, ਕੁਝ ਸਾਹਿੱਤ ਦੀ ਸਾਂਭ-ਸੰਭਾਲ ਕਰਦੇ ਹਨ ਜਾਂ ਆਡੀਓ/ਵਿਡਿਓ ਰਿਕਾਰਡਿੰਗ ਕਰਦੇ ਹਨ ਜਾਂ ਬ੍ਰਾਂਚ ਅਧੀਨ ਆਉਂਦੇ ਇਲਾਕਿਆਂ ਲਈ ਹੋਰ ਕਈ ਕੰਮ ਕਰਦੇ ਹਨ।

ਬ੍ਰਾਂਚ ਕਮੇਟੀ ਸਾਰੇ ਕੰਮ ਦੀ ਨਿਗਰਾਨੀ ਕਰਦੀ ਹੈ। ਪ੍ਰਬੰਧਕ ਸਭਾ ਹਰ ਬ੍ਰਾਂਚ ਆਫ਼ਿਸ ਦੇ ਕੰਮ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਬ੍ਰਾਂਚ ਕਮੇਟੀ ਨੂੰ ਸੌਂਪਦੀ ਹੈ। ਬ੍ਰਾਂਚ ਕਮੇਟੀ ਵਿਚ ਤਿੰਨ ਜਾਂ ਇਸ ਤੋਂ ਜ਼ਿਆਦਾ ਤਜਰਬੇਕਾਰ ਬਜ਼ੁਰਗ ਹੁੰਦੇ ਹਨ। ਬ੍ਰਾਂਚ ਕਮੇਟੀ ਆਪਣੀ ਨਿਗਰਾਨੀ ਅਧੀਨ ਆਉਂਦੇ ਹਰ ਦੇਸ਼ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਬਾਰੇ ਅਤੇ ਕਿਸੇ ਸੰਭਾਵੀ ਮੁਸ਼ਕਲ ਬਾਰੇ ਪ੍ਰਬੰਧਕ ਸਭਾ ਨੂੰ ਰਿਪੋਰਟ ਘੱਲਦੀ ਹੈ। ਇਨ੍ਹਾਂ ਰਿਪੋਰਟਾਂ ਦੀ ਮਦਦ ਨਾਲ ਪ੍ਰਬੰਧਕ ਸਭਾ ਫ਼ੈਸਲਾ ਕਰ ਸਕਦੀ ਹੈ ਕਿ ਭਵਿੱਖ ਵਿਚ ਪ੍ਰਕਾਸ਼ਨਾਂ, ਮੀਟਿੰਗਾਂ ਅਤੇ ਅਸੈਂਬਲੀਆਂ ਵਿਚ ਕਿਹੜੇ-ਕਿਹੜੇ ਵਿਸ਼ਿਆਂ ਉੱਤੇ ਚਰਚਾ ਕਰਨ ਦੀ ਲੋੜ ਹੈ। ਪ੍ਰਬੰਧਕ ਸਭਾ ਭਰਾਵਾਂ ਨੂੰ ਬ੍ਰਾਂਚਾਂ ਦਾ ਦੌਰਾ ਕਰਨ ਲਈ ਬਾਕਾਇਦਾ ਘੱਲਦੀ ਹੈ। ਇਹ ਭਰਾ ਬ੍ਰਾਂਚ ਕਮੇਟੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਸੇਧ ਦਿੰਦੇ ਹਨ। (ਕਹਾਉਤਾਂ 11:14) ਬ੍ਰਾਂਚ ਦੇ ਅਧੀਨ ਆਉਂਦੇ ਇਲਾਕਿਆਂ ਦੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਇਕ ਖ਼ਾਸ ਪ੍ਰੋਗ੍ਰਾਮ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਜਿਸ ਵਿਚ ਹੈੱਡਕੁਆਰਟਰ ਤੋਂ ਆਇਆ ਭਰਾ ਇਕ ਭਾਸ਼ਣ ਦਿੰਦਾ ਹੈ।

ਬ੍ਰਾਂਚ ਆਫ਼ਿਸ ਮੰਡਲੀਆਂ ਦੀ ਮਦਦ ਕਰਦਾ ਹੈ। ਬ੍ਰਾਂਚ ਆਫ਼ਿਸ ਵਿਚ ਜ਼ਿੰਮੇਵਾਰ ਭਰਾ ਨਵੀਆਂ ਮੰਡਲੀਆਂ ਬਣਾਉਣ ਦੀ ਮਨਜ਼ੂਰੀ ਦਿੰਦੇ ਹਨ। ਬ੍ਰਾਂਚ ਆਫ਼ਿਸ ਦੇ ਭਰਾ ਪਾਇਨੀਅਰਾਂ, ਮਿਸ਼ਨਰੀਆਂ ਅਤੇ ਸਰਕਟ ਓਵਰਸੀਅਰਾਂ ਦੇ ਕੰਮ ਦੀ ਦੇਖ-ਰੇਖ ਵੀ ਕਰਦੇ ਹਨ ਜੋ ਬ੍ਰਾਂਚ ਅਧੀਨ ਆਉਂਦੇ ਇਲਾਕੇ ਵਿਚ ਸੇਵਾ ਕਰਦੇ ਹਨ। ਉਹ ਅਸੈਂਬਲੀਆਂ ਤੇ ਜ਼ਿਲ੍ਹਾ ਸੰਮੇਲਨਾਂ ਦਾ ਵੀ ਇੰਤਜ਼ਾਮ ਕਰਦੇ ਹਨ। ਨਾਲੇ ਉਹ ਨਵੇਂ ਕਿੰਗਡਮ ਹਾਲਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦੇ ਹਨ ਅਤੇ ਮੰਡਲੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਾਹਿੱਤ ਭੇਜਣ ਦਾ ਪ੍ਰਬੰਧ ਕਰਦੇ ਹਨ। ਬ੍ਰਾਂਚ ਆਫ਼ਿਸ ਵਿਚ ਜੋ ਵੀ ਕੀਤਾ ਜਾਂਦਾ ਹੈ, ਉਸ ਸਦਕਾ ਪ੍ਰਚਾਰ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ।1 ਕੁਰਿੰਥੀਆਂ 14:33, 40.

  • ਬ੍ਰਾਂਚ ਕਮੇਟੀਆਂ ਪ੍ਰਬੰਧਕ ਸਭਾ ਦੀ ਕਿਵੇਂ ਮਦਦ ਕਰਦੀਆਂ ਹਨ?

  • ਬ੍ਰਾਂਚ ਆਫ਼ਿਸ ਵਿਚ ਕਿਹੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਂਦੀਆਂ ਹਨ?