Skip to content

Skip to table of contents

ਸਵਾਲ 5

ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?

ਜੇ ਮੈਨੂੰ ਸਕੂਲੇ ਤੰਗ ਕੀਤਾ ਜਾਂਦਾ ਹੈ?

ਇਹ ਜਾਣਨਾ ਕਿਉਂ ਜ਼ਰੂਰੀ ਹੈ?

ਤੁਸੀਂ ਜੋ ਕਰੋਗੇ ਉਸ ਕਰਕੇ ਹਾਲਾਤ ਜਾਂ ਤਾਂ ਸੁਧਰਨਗੇ ਜਾਂ ਹੋਰ ਵੀ ਵਿਗੜਨਗੇ।

ਤੁਸੀਂ ਕੀ ਕਰਦੇ?

ਕਲਪਨਾ ਕਰੋ: ਥੋਮਸ ਅੱਜ ਸਕੂਲ ਨਹੀਂ ਜਾਣਾ ਚਾਹੁੰਦਾ। ਅਸਲ ਵਿਚ ਉਹ ਸਕੂਲ ਛੱਡ ਦੇਣਾ ਚਾਹੁੰਦਾ ਹੈ। ਤਿੰਨ ਮਹੀਨੇ ਪਹਿਲਾਂ ਸਕੂਲ ਦੇ ਬੱਚਿਆਂ ਨੇ ਉਸ ਬਾਰੇ ਝੂਠੀਆਂ ਗੱਲਾਂ ਫੈਲਾਈਆਂ। ਫਿਰ ਉਨ੍ਹਾਂ ਨੇ ਉਸ ਦੇ ਪੁੱਠੇ-ਸਿੱਧੇ ਨਾਂ ਲੈਣੇ ਸ਼ੁਰੂ ਕਰ ਦਿੱਤੇ। ਕਈ ਵਾਰ ਬੱਚੇ ਟੱਕਰ ਮਾਰ ਕੇ ਉਸ ਦੇ ਹੱਥੋਂ ਕਿਤਾਬਾਂ ਸੁੱਟ ਦਿੰਦੇ ਸਨ ਅਤੇ ਕਹਿੰਦੇ, “ਸੌਰੀ, ਗ਼ਲਤੀ ਹੋ ਗਈ।” ਜਾਂ ਉਸ ਦੇ ਪਿੱਛਿਓਂ ਉਸ ਨੂੰ ਧੱਕਾ ਮਾਰਦੇ ਸਨ ਅਤੇ ਜਦੋਂ ਥੋਮਸ ਮੁੜ ਕੇ ਦੇਖਦਾ, ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿਸ ਨੇ ਉਸ ਨੂੰ ਧੱਕਾ ਮਾਰਿਆ। ਕੱਲ੍ਹ ਤਾਂ ਹੱਦ ਹੀ ਹੋ ਗਈ। ਉਸ ਦੀ ਕਲਾਸ ਦੇ ਕੁਝ ਮੁੰਡਿਆਂ ਨੇ ਉਸ ਨੂੰ ਇੰਟਰਨੈੱਟ ਰਾਹੀਂ ਧਮਕੀ ਭਰਿਆ ਮੈਸਿਜ ਭੇਜਿਆ ਕਿ ਜੇ ਉਹ ਕੱਲ੍ਹ ਸਕੂਲੇ ਆਇਆ, ਤਾਂ ਉਹ ਉਸ ਨੂੰ ਕੁੱਟਣਗੇ।

ਜੇ ਤੁਸੀਂ ਥੋਮਸ ਦੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?

ਰੁਕੋ ਤੇ ਸੋਚੋ!

ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕੁਝ ਕਰ ਨਹੀਂ ਸਕਦੇ। ਤੁਸੀਂ ਦਿਮਾਗ਼ ਲੜਾ ਕੇ ਤੰਗ ਕਰਨ ਵਾਲਿਆਂ ਨੂੰ ਭਜਾ ਸਕਦੇ ਹੋ। ਕਿਵੇਂ?

  • ਸ਼ਾਂਤ ਰਹੋ। ਬਾਈਬਲ ਕਹਿੰਦੀ ਹੈ: “ਮੂਰਖ ਆਪਣਾ ਸਾਰਾ ਗੁੱਸਾ ਵਿਖਾ ਦਿੰਦਾ ਹੈ, ਪਰ ਬੁੱਧਵਾਨ ਆਪਣੇ ਕ੍ਰੋਧ ਨੂੰ ਚੁੱਪਕੇ ਰੋਕ ਰੱਖਦਾ ਹੈ।” (ਕਹਾਉਤਾਂ 29:11) ਅੰਦਰੋਂ ਸ਼ਾਂਤ ਨਾ ਹੁੰਦੇ ਹੋਏ ਵੀ ਜੇ ਤੁਸੀਂ ਬਾਹਰੋਂ ਸ਼ਾਂਤ ਨਜ਼ਰ ਆਓਗੇ, ਤਾਂ ਤੰਗ ਕਰਨ ਵਾਲੇ ਸ਼ਾਇਦ ਤੁਹਾਡਾ ਪਿੱਛਾ ਛੱਡ ਦੇਣ।

  • ਬਦਲਾ ਨਾ ਲਓ। ਬਾਈਬਲ ਕਹਿੰਦੀ ਹੈ: “ਬੁਰਾਈ ਦੇ ਵੱਟੇ ਬੁਰਾਈ ਨਾ ਕਰੋ।” (ਰੋਮੀਆਂ 12:17) ਜੇ ਤੁਸੀਂ ਬਦਲਾ ਲੈਣ ਦੀ ਕੋਸ਼ਿਸ਼ ਕਰੋਗੇ, ਤਾਂ ਹਾਲਾਤ ਹੋਰ ਵੀ ਵਿਗੜ ਜਾਣਗੇ।

  • ਜਾਣ-ਬੁੱਝ ਕੇ ਮੁਸੀਬਤ ਮੁੱਲ ਨਾ ਲਓ। ਬਾਈਬਲ ਕਹਿੰਦੀ ਹੈ: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ।” (ਕਹਾਉਤਾਂ 22:3) ਜਿੰਨਾ ਹੋ ਸਕੇ, ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਨੂੰ ਤੰਗ ਕਰਦੇ ਹਨ। ਨਾਲੇ ਉਨ੍ਹਾਂ ਹਾਲਾਤਾਂ ਤੋਂ ਦੂਰ ਰਹੋ ਜਿੱਥੇ ਤੁਹਾਡੇ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

  • ਕੁਝ ਅਜਿਹਾ ਕਰੋ ਜੋ ਉਨ੍ਹਾਂ ਨੇ ਸੋਚਿਆ ਵੀ ਨਾ ਹੋਵੇ। ਬਾਈਬਲ ਕਹਿੰਦੀ ਹੈ: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ।” (ਕਹਾਉਤਾਂ 15:1) ਤੁਸੀਂ ਗੱਲ ਨੂੰ ਮਜ਼ਾਕ ਵਿਚ ਲੈ ਸਕਦੇ ਹੋ। ਮਿਸਾਲ ਲਈ, ਜੇ ਤੁਹਾਨੂੰ ਮੋਟੇ ਹੋਣ ਕਰਕੇ ਕੋਈ ਤੰਗ ਕਰਦਾ ਹੈ, ਤਾਂ ਤੁਸੀਂ ਮਜ਼ਾਕ ਵਿਚ ਕਹਿ ਸਕਦੇ ਹੋ, “ਹਾਂ, ਮੈਨੂੰ ਵੀ ਲੱਗਦਾ ਕਿ ਇਕ-ਦੋ ਕਿਲੋ ਭਾਰ ਘਟਾਉਣਾ ਚਾਹੀਦਾ।”

  • ਉੱਥੋਂ ਚਲੇ ਜਾਓ। 19 ਸਾਲ ਦੀ ਨੋਰਾ ਕਹਿੰਦੀ ਹੈ: “ਜੇ ਤੁਸੀਂ ਚੁੱਪ ਰਹਿੰਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਮਝਦਾਰ ਹੋ ਅਤੇ ਤੰਗ ਕਰਨ ਵਾਲੇ ਨਾਲੋਂ ਜ਼ਿਆਦਾ ਹਿੰਮਤ ਵਾਲੇ ਹੋ। ਨਾਲੇ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਨੂੰ ਆਪਣੇ ’ਤੇ ਕਾਬੂ ਰੱਖਣਾ ਆਉਂਦਾ ਹੈ, ਪਰ ਤੁਹਾਡੇ ਵਿਰੋਧੀ ਨੂੰ ਨਹੀਂ ਆਉਂਦਾ।”2 ਤਿਮੋਥਿਉਸ 2:24.

  • ਆਪਣੀ ਹਿੰਮਤ ਵਧਾਓ। ਤੰਗ ਕਰਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਹੈ ਕਿਨ੍ਹਾਂ ਵਿਚ ਹਿੰਮਤ ਨਹੀਂ ਹੈ ਅਤੇ ਕੌਣ ਉਨ੍ਹਾਂ ਤੋਂ ਡਰਦੇ ਹਨ। ਜੇ ਉਹ ਦੇਖਣਗੇ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਤੁਹਾਡੇ ’ਤੇ ਕੋਈ ਅਸਰ ਨਹੀਂ ਹੋ ਰਿਹਾ, ਤਾਂ ਉਹ ਪਿੱਛੇ ਹਟ ਜਾਣਗੇ।

  • ਕਿਸੇ ਨਾਲ ਗੱਲ ਕਰੋ। ਇਕ ਔਰਤ ਜੋ ਪਹਿਲਾਂ ਸਕੂਲ ਵਿਚ ਪੜ੍ਹਾਉਂਦੀ ਸੀ, ਕਹਿੰਦੀ ਹੈ: “ਜਿਹੜੇ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਹੈ, ਮੇਰੀ ਉਨ੍ਹਾਂ ਨੂੰ ਇਹੀ ਸਲਾਹ ਹੈ ਕਿ ਉਹ ਇਸ ਬਾਰੇ ਦੱਸਣ। ਇਸ ਤਰ੍ਹਾਂ ਕਰਨਾ ਸਹੀ ਹੈ ਅਤੇ ਇਸ ਨਾਲ ਦੂਜਿਆਂ ਦਾ ਵੀ ਬਚਾਅ ਹੋ ਸਕਦਾ ਜਿਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ।”

ਤੰਗ ਕਰਨ ਵਾਲੇ ਅੰਦਰੋਂ ਕਮਜ਼ੋਰ ਹੁੰਦੇ ਹਨ, ਪਰ ਤੁਸੀਂ ਹਿੰਮਤ ਤੋਂ ਕੰਮ ਲੈ ਸਕਦੇ ਹੋ