Skip to content

Skip to table of contents

ਪਾਠ 6

ਅੱਠ ਜਣੇ ਬਚੇ

ਅੱਠ ਜਣੇ ਬਚੇ

ਨੂਹ, ਉਸ ਦਾ ਪਰਿਵਾਰ ਅਤੇ ਜਾਨਵਰ ਕਿਸ਼ਤੀ ਵਿਚ ਚਲੇ ਗਏ। ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇੰਨਾ ਮੀਂਹ ਪਿਆ ਕਿ ਕਿਸ਼ਤੀ ਤੈਰਨ ਲੱਗ ਪਈ। ਅਖ਼ੀਰ ਸਾਰੀ ਧਰਤੀ ʼਤੇ ਪਾਣੀ ਹੀ ਪਾਣੀ ਹੋ ਗਿਆ। ਕਿਸ਼ਤੀ ਤੋਂ ਬਾਹਰ ਸਾਰੇ ਲੋਕ ਮਾਰੇ ਗਏ। ਪਰ ਕਿਸ਼ਤੀ ਵਿਚ ਨੂਹ ਤੇ ਉਸ ਦਾ ਪਰਿਵਾਰ ਠੀਕ ਸਨ। ਕੀ ਤੁਸੀਂ ਸੋਚ ਸਕਦੇ ਕਿ ਉਹ ਕਿੰਨੇ ਖ਼ੁਸ਼ ਹੋਣੇ ਕਿ ਉਨ੍ਹਾਂ ਨੇ ਯਹੋਵਾਹ ਦਾ ਕਹਿਣਾ ਮੰਨਿਆ?

40 ਦਿਨ ਤੇ 40 ਰਾਤਾਂ ਮੀਂਹ ਪਿਆ ਅਤੇ ਫਿਰ ਹਟ ਗਿਆ। ਹੌਲੀ-ਹੌਲੀ ਧਰਤੀ ਉੱਤੋਂ ਪਾਣੀ ਘੱਟ ਗਿਆ। ਕਿਸ਼ਤੀ ਪਹਾੜਾਂ ʼਤੇ ਜਾ ਟਿਕੀ। ਪਰ ਅਜੇ ਵੀ ਸਾਰੇ ਪਾਸੇ ਕਾਫ਼ੀ ਪਾਣੀ ਸੀ। ਇਸ ਲਈ ਨੂਹ ਤੇ ਉਸ ਦਾ ਪਰਿਵਾਰ ਉਸੇ ਵੇਲੇ ਕਿਸ਼ਤੀ ਵਿੱਚੋਂ ਬਾਹਰ ਨਹੀਂ ਨਿਕਲੇ।

ਹੌਲੀ-ਹੌਲੀ ਪਾਣੀ ਸੁੱਕਣ ਲੱਗ ਪਿਆ। ਨੂਹ ਤੇ ਉਸ ਦਾ ਪਰਿਵਾਰ ਇਕ ਤੋਂ ਜ਼ਿਆਦਾ ਸਾਲ ਕਿਸ਼ਤੀ ਵਿਚ ਹੀ ਰਹੇ। ਫਿਰ ਯਹੋਵਾਹ ਨੇ ਉਨ੍ਹਾਂ ਨੂੰ ਕਿਸ਼ਤੀ ਵਿੱਚੋਂ ਬਾਹਰ ਆਉਣ ਲਈ ਕਿਹਾ। ਉਹ ਯਹੋਵਾਹ ਦੇ ਬਹੁਤ ਜ਼ਿਆਦਾ ਧੰਨਵਾਦੀ ਸਨ ਕਿ ਉਸ ਨੇ ਉਨ੍ਹਾਂ ਨੂੰ ਬਚਾਇਆ। ਉਨ੍ਹਾਂ ਨੇ ਯਹੋਵਾਹ ਨੂੰ ਭੇਟ ਚੜ੍ਹਾ ਕੇ ਉਸ ਦਾ ਧੰਨਵਾਦ ਕੀਤਾ।

ਯਹੋਵਾਹ ਇਸ ਭੇਟ ਤੋਂ ਖ਼ੁਸ਼ ਸੀ। ਉਸ ਨੇ ਵਾਅਦਾ ਕੀਤਾ ਕਿ ਉਹ ਫਿਰ ਕਦੇ ਵੀ ਧਰਤੀ ʼਤੇ ਜਲ-ਪਰਲੋ ਲਿਆ ਕੇ ਸਭ ਕੁਝ ਨਾਸ਼ ਨਹੀਂ ਕਰੇਗਾ। ਇਸ ਲਈ ਉਸ ਨੇ ਨਿਸ਼ਾਨ ਵਜੋਂ ਪਹਿਲੀ ਵਾਰ ਆਕਾਸ਼ ਵਿਚ ਸਤਰੰਗੀ ਪੀਂਘ ਦਿਖਾਈ। ਕੀ ਤੁਸੀਂ ਕਦੇ ਸਤਰੰਗੀ ਪੀਂਘ ਦੇਖੀ ਹੈ?

ਫਿਰ ਯਹੋਵਾਹ ਨੇ ਨੂਹ ਤੇ ਉਸ ਦੇ ਪਰਿਵਾਰ ਨੂੰ ਬੱਚਿਆਂ ਨਾਲ ਧਰਤੀ ਭਰਨ ਲਈ ਕਿਹਾ।

‘ਨੂਹ ਕਿਸ਼ਤੀ ਵਿਚ ਵੜ ਗਿਆ ਅਤੇ ਲੋਕਾਂ ਨੇ ਉਦੋਂ ਤਕ ਕੋਈ ਧਿਆਨ ਨਾ ਦਿੱਤਾ ਜਦ ਤਕ ਜਲ-ਪਰਲੋ ਆ ਕੇ ਉਨ੍ਹਾਂ ਸਾਰਿਆਂ ਨੂੰ ਰੋੜ੍ਹ ਕੇ ਨਾ ਲੈ ਗਈ।’​—ਮੱਤੀ 24:38, 39