Skip to content

Skip to table of contents

ਪਹਿਲੇ ਭਾਗ ਦੀ ਜਾਣ-ਪਛਾਣ

ਪਹਿਲੇ ਭਾਗ ਦੀ ਜਾਣ-ਪਛਾਣ

ਬਾਈਬਲ ਦੀ ਸ਼ੁਰੂਆਤ ਵਿਚ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਦੱਸਿਆ ਗਿਆ ਹੈ। ਇਸ ਵਿਚ ਉਨ੍ਹਾਂ ਸੋਹਣੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਜੋ ਉਸ ਨੇ ਆਕਾਸ਼ ਤੇ ਧਰਤੀ ʼਤੇ ਬਣਾਈਆਂ ਹਨ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਮਦਦ ਕਰੋ ਕਿ ਉਹ ਸ੍ਰਿਸ਼ਟੀ ਦੀਆਂ ਅਲੱਗ-ਅਲੱਗ ਸ਼ਾਨਦਾਰ ਚੀਜ਼ਾਂ ਦੀ ਕਲਪਨਾ ਕਰੇ। ਇਸ ਗੱਲ ਵੱਲ ਧਿਆਨ ਦਿਵਾਓ ਕਿ ਪਰਮੇਸ਼ੁਰ ਨੇ ਇਨਸਾਨਾਂ ਨੂੰ ਜਾਨਵਰਾਂ ਤੋਂ ਕਿਤੇ ਹੀ ਵਧੀਆ ਬਣਾਇਆ। ਉਸ ਨੇ ਸਾਨੂੰ ਬੋਲਣ, ਸੋਚ-ਵਿਚਾਰ ਕਰਨ, ਨਵੀਆਂ ਚੀਜ਼ਾਂ ਦੀ ਖੋਜ ਕਰਨ, ਗਾਉਣ ਅਤੇ ਪ੍ਰਾਰਥਨਾ ਕਰਨ ਦੀ ਕਾਬਲੀਅਤ ਦਿੱਤੀ ਹੈ। ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦੀ ਤਾਕਤ ਤੇ ਬੁੱਧ ਲਈ ਕਦਰ ਪੈਦਾ ਕਰੋ, ਖ਼ਾਸ ਕਰਕੇ ਉਸ ਦੇ ਪਿਆਰ ਲਈ ਜੋ ਉਹ ਆਪਣੀਆਂ ਬਣਾਈਆਂ ਚੀਜ਼ਾਂ ਨਾਲ ਕਰਦਾ ਹੈ। ਉਸ ਦੀਆਂ ਬਣਾਈਆਂ ਚੀਜ਼ਾਂ ਵਿਚ ਅਸੀਂ ਵੀ ਸ਼ਾਮਲ ਹਾਂ।

ਇਸ ਭਾਗ ਵਿਚ

ਪਾਠ 1

ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ

ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਨੇ ਆਕਾਸ਼ ਤੇ ਧਰਤੀ ਬਣਾਏ। ਪਰ ਕੀ ਤੈਨੂੰ ਪਤਾ ਕਿ ਉਸ ਨੇ ਸਾਰਾ ਕੁਝ ਬਣਾਉਣ ਤੋਂ ਪਹਿਲਾਂ ਇਕ ਦੂਤ ਕਿਉਂ ਬਣਾਇਆ?

ਪਾਠ 2

ਪਰਮੇਸ਼ੁਰ ਨੇ ਪਹਿਲੇ ਆਦਮੀ ਅਤੇ ਔਰਤ ਨੂੰ ਬਣਾਇਆ

ਪਰਮੇਸ਼ੁਰ ਨੇ ਪਹਿਲੇ ਆਦਮ ਅਤੇ ਔਰਤ ਨੂੰ ਬਣਾਇਆ ਅਤੇ ਉਨ੍ਹਾਂ ਨੂੰ ਅਦਨ ਦੇ ਬਾਗ਼ ਵਿਚ ਰੱਖਿਆ। ਉਹ ਬੱਚੇ ਪੈਦਾ ਕਰ ਸਕਦੇ ਸਨ ਅਤੇ ਸਾਰੀ ਧਰਤੀ ਨੂੰ ਬਾਗ਼ ਵਰਗੀ ਬਣਾ ਸਕਦੇ ਸਨ।