Skip to content

Skip to table of contents

ਪੰਜਵੇਂ ਭਾਗ ਦੀ ਜਾਣ-ਪਛਾਣ

ਪੰਜਵੇਂ ਭਾਗ ਦੀ ਜਾਣ-ਪਛਾਣ

ਲਾਲ ਸਮੁੰਦਰ ਪਾਰ ਕਰਨ ਤੋਂ ਦੋ ਮਹੀਨਿਆਂ ਬਾਅਦ ਇਜ਼ਰਾਈਲੀ ਸੀਨਈ ਪਹਾੜ ਕੋਲ ਪਹੁੰਚੇ। ਉੱਥੇ ਯਹੋਵਾਹ ਨੇ ਇਜ਼ਰਾਈਲੀਆਂ ਨਾਲ ਇਕਰਾਰ ਕੀਤਾ ਕਿ ਉਹ ਉਸ ਦੀ ਖ਼ਾਸ ਕੌਮ ਹੋਣਗੇ। ਉਸ ਨੇ ਉਨ੍ਹਾਂ ਦੀ ਰੱਖਿਆ ਕੀਤੀ ਤੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਯਾਨੀ ਖਾਣ ਲਈ ਮੰਨ ਦਿੱਤਾ, ਉਨ੍ਹਾਂ ਦੇ ਕੱਪੜੇ ਨਹੀਂ ਫਟਣ ਦਿੱਤੇ ਤੇ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਾਨੂੰਨ, ਤੰਬੂ ਤੇ ਪੁਜਾਰੀ ਕਿਉਂ ਦਿੱਤੇ। ਆਪਣਾ ਵਾਅਦਾ ਨਿਭਾਉਣ, ਨਿਮਰ ਬਣੇ ਰਹਿਣ ਤੇ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਅਹਿਮੀਅਤ ʼਤੇ ਜ਼ੋਰ ਦਿਓ।

ਇਸ ਭਾਗ ਵਿਚ

ਪਾਠ 23

ਯਹੋਵਾਹ ਨਾਲ ਵਾਅਦਾ

ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ ਜਦੋਂ ਉਨ੍ਹਾਂ ਨੇ ਸੀਨਈ ਪਹਾੜ ਦੇ ਨੇੜੇ ਡੇਰਾ ਲਾਇਆ।

ਪਾਠ 24

ਉਨ੍ਹਾਂ ਨੇ ਆਪਣਾ ਵਾਅਦਾ ਤੋੜ ਦਿੱਤਾ

ਜਦੋਂ ਮੂਸਾ ਦਸ ਹੁਕਮ ਲੈਣ ਗਿਆ, ਉਦੋਂ ਲੋਕਾਂ ਨੇ ਇਕ ਗੰਭੀਰ ਪਾਪ ਕੀਤਾ।

ਪਾਠ 25

ਭਗਤੀ ਲਈ ਤੰਬੂ

ਖ਼ਾਸ ਤੰਬੂ ਵਿਚ ਇਕਰਾਰ ਦਾ ਸੰਦੂਕ ਸੀ।

ਪਾਠ 26

12 ਜਾਸੂਸ

ਯਹੋਸ਼ੁਆ ਤੇ ਕਾਲੇਬ ਬਾਕੀ ਦਸਾਂ ਆਦਮੀਆਂ ਨਾਲੋਂ ਵੱਖਰੇ ਸਨ ਜੋ ਕਨਾਨ ਦੇਸ਼ ਦਾ ਪਤਾ ਲਗਾਉਣ ਗਏ ਸਨ।

ਪਾਠ 27

ਉਨ੍ਹਾਂ ਨੇ ਯਹੋਵਾਹ ਵਿਰੁੱਧ ਬਗਾਵਤ ਕੀਤੀ

ਕੋਰਹ, ਦਾਥਾਨ, ਅਬੀਰਾਮ ਤੇ 250 ਜਣੇ ਯਹੋਵਾਹ ਦੇ ਬਾਰੇ ਇਕ ਅਹਿਮ ਸੱਚਾਈ ਨਹੀਂ ਜਾਣ ਸਕੇ।

ਪਾਠ 28

ਬਿਲਆਮ ਦੀ ਗਧੀ ਨੇ ਗੱਲ ਕੀਤੀ

ਗਧੀ ਨੇ ਉਹ ਦੇਖਿਆ ਜੋ ਬਿਲਆਮ ਨੂੰ ਨਹੀਂ ਦਿਸਿਆ।