Skip to content

Skip to table of contents

ਛੇਵੇਂ ਭਾਗ ਦੀ ਜਾਣ-ਪਛਾਣ

ਛੇਵੇਂ ਭਾਗ ਦੀ ਜਾਣ-ਪਛਾਣ

ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਪਹੁੰਚਣ ਤੋਂ ਬਾਅਦ ਸਿਰਫ਼ ਤੰਬੂ ਵਿਚ ਹੀ ਭਗਤੀ ਕਰਦੇ ਸਨ। ਪੁਜਾਰੀ ਲੋਕਾਂ ਨੂੰ ਕਾਨੂੰਨ ਸਿਖਾਉਂਦੇ ਸਨ ਅਤੇ ਨਿਆਂਕਾਰ ਲੋਕਾਂ ਦੀ ਅਗਵਾਈ ਕਰਦੇ ਸਨ। ਇਸ ਭਾਗ ਵਿਚ ਦੱਸਿਆ ਗਿਆ ਹੈ ਕਿ ਕਿਸੇ ਇਨਸਾਨ ਦੇ ਫ਼ੈਸਲਿਆਂ ਅਤੇ ਕੰਮਾਂ ਦਾ ਦੂਸਰਿਆਂ ʼਤੇ ਬਹੁਤ ਅਸਰ ਪੈ ਸਕਦਾ ਹੈ। ਹਰ ਇਜ਼ਰਾਈਲੀ ਦੀ ਯਹੋਵਾਹ ਅਤੇ ਦੂਜੇ ਇਨਸਾਨ ਪ੍ਰਤੀ ਜ਼ਿੰਮੇਵਾਰੀ ਸੀ। ਜ਼ੋਰ ਦਿਓ ਕਿ ਦਬੋਰਾਹ, ਨਾਓਮੀ, ਯਹੋਸ਼ੁਆ, ਹੰਨਾਹ, ਯਿਫ਼ਤਾਹ ਦੀ ਧੀ ਅਤੇ ਸਮੂਏਲ ਦੇ ਕੰਮਾਂ ਦਾ ਦੂਸਰਿਆਂ ʼਤੇ ਕੀ ਅਸਰ ਪਿਆ। ਨਾਲੇ ਇਸ ਗੱਲ ʼਤੇ ਵੀ ਜ਼ੋਰ ਦਿਓ ਕਿ ਜਿਹੜੇ ਲੋਕ ਇਜ਼ਰਾਈਲੀ ਨਹੀਂ ਸਨ, ਜਿਵੇਂ ਰਾਹਾਬ, ਰੂਥ, ਯਾਏਲ ਅਤੇ ਗਿਬਓਨੀ, ਉਨ੍ਹਾਂ ਨੇ ਵੀ ਇਜ਼ਰਾਈਲੀਆਂ ਦਾ ਪੱਖ ਲਿਆ ਕਿਉਂਕਿ ਉਹ ਜਾਣ ਗਏ ਸਨ ਕਿ ਪਰਮੇਸ਼ੁਰ ਇਜ਼ਰਾਈਲੀਆਂ ਨਾਲ ਸੀ।

ਇਸ ਭਾਗ ਵਿਚ

ਪਾਠ 29

ਯਹੋਵਾਹ ਨੇ ਯਹੋਸ਼ੁਆ ਨੂੰ ਚੁਣਿਆ

ਪਰਮੇਸ਼ੁਰ ਨੇ ਯਹੋਸ਼ੁਆ ਨੂੰ ਜੋ ਹਿਦਾਇਤਾਂ ਦਿੱਤੀਆਂ, ਉਨ੍ਹਾਂ ਤੋਂ ਸਾਨੂੰ ਅੱਜ ਵੀ ਫ਼ਾਇਦਾ ਹੋ ਸਕਦਾ ਹੈ।

ਪਾਠ 30

ਰਾਹਾਬ ਨੇ ਜਾਸੂਸਾਂ ਨੂੰ ਲੁਕਾਇਆ

ਯਰੀਹੋ ਦੀਆਂ ਕੰਧਾਂ ਡਿੱਗਣ ਲੱਗ ਪਈਆਂ! ਭਾਵੇਂ ਰਾਹਾਬ ਦਾ ਘਰ ਸ਼ਹਿਰ ਦੀ ਕੰਧ ʼਤੇ ਸੀ, ਪਰ ਫਿਰ ਵੀ ਨਹੀਂ ਡਿੱਗਿਆ।

ਪਾਠ 31

ਯਹੋਸ਼ੁਆ ਅਤੇ ਗਿਬਓਨੀ

ਯਹੋਸ਼ੁਆ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ: ‘ਹੇ ਸੁਰਜ, ਠਹਿਰਿਆ ਰਹੁ!’ ਕੀ ਪਰਮੇਸ਼ੁਰ ਨੇ ਪ੍ਰਾਰਥਨਾ ਸੁਣੀ?

ਪਾਠ 32

ਨਵਾਂ ਆਗੂ ਅਤੇ ਦੋ ਦਲੇਰ ਔਰਤਾਂ

ਯਹੋਸ਼ੁਆ ਦੀ ਮੌਤ ਤੋਂ ਬਾਅਦ ਇਜ਼ਰਾਈਲੀ ਮੂਰਤੀਆਂ ਦੀ ਪੂਜਾ ਕਰਨ ਲੱਗ ਪਏ। ਜ਼ਿੰਦਗੀ ਔਖੀ ਹੋ ਗਈ, ਪਰ ਪਰਮੇਸ਼ੁਰ ਨੇ ਉਨ੍ਹਾਂ ਦੀ ਮਦਦ ਨਿਆਈ ਬਾਰਾਕ, ਨਬੀਆਂ ਵਾਂਗ ਭਵਿੱਖਬਾਣੀ ਕਰਨ ਵਾਲੀ ਦਬੋਰਾਹ ਤੇ ਯਾਏਲ ਰਾਹੀਂ ਉਨ੍ਹਾਂ ਦੀ ਮਦਦ ਕੀਤੀ।

ਪਾਠ 33

ਰੂਥ ਤੇ ਨਾਓਮੀ

ਦੋ ਔਰਤਾਂ, ਜਿਨ੍ਹਾਂ ਦੇ ਪਤੀ ਮਰ ਗਏ, ਉਹ ਇਜ਼ਰਾਈਲ ਨੂੰ ਵਾਪਸ ਚਲੀਆਂ ਗਈਆਂ। ਉਨ੍ਹਾਂ ਵਿੱਚੋਂ ਇਕ ਔਰਤ ਰੂਥ ਸੀ ਜੋ ਖੇਤਾਂ ਵਿਚ ਕੰਮ ਕਰਨ ਗਈ ਜਿਸ ਨੂੰ ਬੋਅਜ਼ ਨੇ ਕੰਮ ਕਰਦਿਆਂ ਦੇਖਿਆ।

ਪਾਠ 34

ਗਿਦਾਊਨ ਦੀ ਮਿਦਯਾਨੀਆਂ ʼਤੇ ਜਿੱਤ

ਮਿਦਯਾਨੀਆਂ ਨੇ ਇਜ਼ਰਾਈਲੀਆਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਅਤੇ ਇਜ਼ਰਾਈਲੀ ਯਹੋਵਾਹ ਕੋਲੋਂ ਮਦਦ ਲਈ ਤਰਲੇ ਕਰਨ ਲੱਗੇ। ਗਿਦਾਊਨ ਦੀ ਛੋਟੀ ਜਿਹੀ ਫ਼ੌਜ ਨੇ 1,35,000 ਫ਼ੌਜੀਆਂ ਨੂੰ ਕਿਵੇਂ ਹਰਾ ਦਿੱਤਾ?

ਪਾਠ 35

ਹੰਨਾਹ ਨੇ ਪ੍ਰਾਰਥਨਾ ਵਿਚ ਮੁੰਡਾ ਮੰਗਿਆ

ਅਲਕਾਨਾਹ ਹੰਨਾਹ ਤੇ ਪਨਿੰਨਾਹ ਨੂੰ ਭਗਤੀ ਕਰਨ ਲਈ ਸ਼ੀਲੋਹ ਦੇ ਤੰਬੂ ਲੈ ਗਿਆ। ਉੱਥੇ ਹੰਨਾਹ ਨੇ ਪ੍ਰਾਰਥਨਾ ਵਿਚ ਪਰਮੇਸ਼ੁਰ ਤੋਂ ਇਕ ਮੁੰਡਾ ਮੰਗਿਆ। ਇਕ ਸਾਲ ਬਾਅਦ ਉਸ ਨੇ ਸਮੂਏਲ ਨੂੰ ਜਨਮ ਦਿੱਤਾ।

ਪਾਠ 36

ਯਿਫ਼ਤਾਹ ਦਾ ਵਾਅਦਾ

ਯਿਫ਼ਤਾਹ ਨੇ ਕਿਹੜਾ ਵਾਅਦਾ ਕੀਤਾ ਤੇ ਕਿਉਂ? ਯਿਫ਼ਤਾਹ ਦੀ ਧੀ ਨੇ ਆਪਣੇ ਪਿਤਾ ਦੀ ਵਾਅਦੇ ਕਰਕੇ ਕੀ ਕੀਤਾ?

ਪਾਠ 37

ਯਹੋਵਾਹ ਨੇ ਸਮੂਏਲ ਨਾਲ ਗੱਲ ਕੀਤੀ

ਮਹਾਂ ਪੁਜਾਰੀ ਏਲੀ ਦੇ ਦੋ ਮੁੰਡੇ ਤੰਬੂ ਵਿਚ ਪੁਜਾਰੀਆਂ ਵਜੋਂ ਸੇਵਾ ਕਰਦੇ ਸਨ। ਪਰ ਉਹ ਯਹੋਵਾਹ ਦੇ ਕਾਨੂੰਨਾਂ ਨੂੰ ਨਹੀਂ ਮੰਨਦੇ ਸਨ। ਸਮੂਏਲ ਅਲੱਗ ਸੀ ਅਤੇ ਯਹੋਵਾਹ ਨੇ ਉਸ ਨਾਲ ਗੱਲ ਕੀਤੀ।

ਪਾਠ 38

ਯਹੋਵਾਹ ਨੇ ਸਮਸੂਨ ਨੂੰ ਤਾਕਤ ਦਿੱਤੀ

ਪਰਮੇਸ਼ੁਰ ਨੇ ਫਲਿਸਤੀਆਂ ਨਾਲ ਲੜਨ ਲਈ ਸਮਸੂਨ ਨੂੰ ਤਾਕਤ ਦਿੱਤੀ, ਪਰ ਜਦੋਂ ਸਮਸੂਨ ਨੇ ਗ਼ਲਤ ਫ਼ੈਸਲਾ ਕੀਤਾ, ਤਾਂ ਫਲਿਸਤੀਆਂ ਨੇ ਉਸ ਨੂੰ ਫੜ ਲਿਆ।