Skip to content

Skip to table of contents

ਭਾਗ 7 ਦੀ ਜਾਣ-ਪਛਾਣ

ਭਾਗ 7 ਦੀ ਜਾਣ-ਪਛਾਣ

ਇਸ ਭਾਗ ਵਿਚ ਰਾਜਾ ਸ਼ਾਊਲ ਤੇ ਰਾਜਾ ਦਾਊਦ ਦੀ ਜ਼ਿੰਦਗੀ ਦੇ ਲਗਭਗ 80 ਸਾਲਾਂ ਦਾ ਇਤਿਹਾਸ ਹੈ। ਪਹਿਲਾਂ ਸ਼ਾਊਲ ਨਿਮਰ ਸੀ ਤੇ ਪਰਮੇਸ਼ੁਰ ਤੋਂ ਡਰਦਾ ਸੀ। ਪਰ ਜਲਦੀ ਹੀ ਉਹ ਬਦਲ ਗਿਆ ਤੇ ਉਸ ਨੇ ਯਹੋਵਾਹ ਦਾ ਕਹਿਣਾ ਮੰਨਣਾ ਛੱਡ ਦਿੱਤਾ। ਯਹੋਵਾਹ ਨੇ ਉਸ ਨੂੰ ਰਾਜੇ ਵਜੋਂ ਰੱਦ ਕਰ ਦਿੱਤਾ ਅਤੇ ਉਸ ਨੇ ਸਮੂਏਲ ਨੂੰ ਕਿਹਾ ਕਿ ਉਹ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣੇ। ਈਰਖਾਲੂ ਸ਼ਾਊਲ ਨੇ ਦਾਊਦ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਦਾਊਦ ਨੇ ਕਦੇ ਵੀ ਬਦਲਾ ਨਹੀਂ ਲਿਆ। ਸ਼ਾਊਲ ਦਾ ਮੁੰਡਾ ਯੋਨਾਥਾਨ ਜਾਣਦਾ ਸੀ ਕਿ ਯਹੋਵਾਹ ਨੇ ਦਾਊਦ ਨੂੰ ਚੁਣਿਆ ਸੀ। ਇਸ ਲਈ ਉਹ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਦਾਊਦ ਨੇ ਕਈ ਗੰਭੀਰ ਪਾਪ ਕੀਤੇ, ਪਰ ਉਸ ਨੇ ਹਮੇਸ਼ਾ ਯਹੋਵਾਹ ਵੱਲੋਂ ਤਾੜਨਾ ਸਵੀਕਾਰ ਕੀਤੀ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਯਹੋਵਾਹ ਦੇ ਆਗਿਆਕਾਰ ਤੇ ਵਫ਼ਾਦਾਰ ਰਹਿਣ ਦੇ ਨਾਲ-ਨਾਲ ਸਾਨੂੰ ਉਨ੍ਹਾਂ ਦੇ ਵੀ ਵਫ਼ਾਦਾਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਸਾਨੂੰ ਸੇਧ ਦੇਣ ਲਈ ਚੁਣਿਆ ਹੈ।

ਇਸ ਭਾਗ ਵਿਚ

ਪਾਠ 39

ਇਜ਼ਰਾਈਲ ਦਾ ਪਹਿਲਾ ਰਾਜਾ

ਪਰਮੇਸ਼ੁਰ ਨਿਆਂਕਾਰਾਂ ਰਾਹੀਂ ਇਜ਼ਰਾਈਲੀਆਂ ਦੀ ਅਗਵਾਈ ਕਰਦਾ ਸੀ, ਪਰ ਉਹ ਆਪਣੇ ਲਈ ਇਕ ਰਾਜਾ ਚਾਹੁੰਦੇ ਸਨ। ਸਮੂਏਲ ਨੇ ਸ਼ਾਊਲ ਨੂੰ ਪਹਿਲਾ ਰਾਜਾ ਚੁਣਿਆ ਪਰ ਬਾਅਦ ਵਿਚ ਯਹੋਵਾਹ ਨੇ ਸ਼ਾਊਲ ਨੂੰ ਰੱਦ ਕਰ ਦਿੱਤਾ। ਕਿਉਂ?

ਪਾਠ 40

ਦਾਊਦ ਤੇ ਗੋਲਿਅਥ

ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ ਅਤੇ ਦਾਊਦ ਨੇ ਦਿਖਾਇਆ ਕਿ ਯਹੋਵਾਹ ਨੇ ਸਹੀ ਫ਼ੈਸਲਾ ਕੀਤਾ ਸੀ।

ਪਾਠ 41

ਦਾਊਦ ਅਤੇ ਸ਼ਾਊਲ

ਇਨ੍ਹਾਂ ਵਿੱਚੋਂ ਇਕ ਆਦਮੀ ਦੂਸਰੇ ਨਾਲ ਕਿਉਂ ਨਫ਼ਰਤ ਕਰਦਾ ਸੀ ਅਤੇ ਨਫ਼ਰਤ ਕਰਨ ਵਾਲਾ ਆਦਮੀ ਦੂਸਰੇ ਆਦਮੀ ਨਾਲ ਕਿਵੇਂ ਪੇਸ਼ ਆਇਆ?

ਪਾਠ 42

ਦਲੇਰ ਅਤੇ ਵਫ਼ਾਦਾਰ ਯੋਨਾਥਾਨ

ਰਾਜੇ ਦਾ ਮੁੰਡਾ ਦਾਊਦ ਦਾ ਪੱਕਾ ਦੋਸਤ ਬਣ ਗਿਆ।

ਪਾਠ 43

ਰਾਜਾ ਦਾਊਦ ਦਾ ਪਾਪ

ਇਕ ਬੁਰੇ ਫ਼ੈਸਲੇ ਕਰਕੇ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ।