Skip to content

Skip to table of contents

ਭਾਗ 10 ਦੀ ਜਾਣ-ਪਛਾਣ

ਭਾਗ 10 ਦੀ ਜਾਣ-ਪਛਾਣ

ਯਹੋਵਾਹ ਸਾਰੇ ਜਹਾਨ ਦਾ ਰਾਜਾ ਹੈ। ਦੁਨੀਆਂ ਦੇ ਹਾਲਾਤ ਹਮੇਸ਼ਾ ਉਸ ਦੇ ਵੱਸ ਵਿਚ ਰਹੇ ਹਨ ਤੇ ਵੱਸ ਵਿਚ ਹੀ ਰਹਿਣਗੇ। ਉਦਾਹਰਣ ਲਈ, ਉਸ ਨੇ ਯਿਰਮਿਯਾਹ ਨੂੰ ਮੌਤ ਦੇ ਮੂੰਹੋਂ ਬਚਾਇਆ। ਉਸ ਨੇ ਸ਼ਦਰਕ, ਮੇਸ਼ਕ ਤੇ ਅਬਦਨਗੋ ਨੂੰ ਬਲ਼ਦੀ ਭੱਠੀ ਵਿੱਚੋਂ ਅਤੇ ਦਾਨੀਏਲ ਨੂੰ ਸ਼ੇਰਾਂ ਤੋਂ ਬਚਾਇਆ। ਯਹੋਵਾਹ ਨੇ ਅਸਤਰ ਦੀ ਰੱਖਿਆ ਕੀਤੀ ਤਾਂਕਿ ਉਹ ਸਾਰੀ ਕੌਮ ਨੂੰ ਬਚਾ ਸਕੇ। ਉਹ ਬੁਰਾਈ ਨੂੰ ਹਮੇਸ਼ਾ ਤਕ ਰਹਿਣ ਨਹੀਂ ਦੇਵੇਗਾ। ਵੱਡੀ ਮੂਰਤ ਅਤੇ ਵੱਡੇ ਦਰਖ਼ਤ ਦੀਆਂ ਭਵਿੱਖਬਾਣੀਆਂ ਤੋਂ ਸਾਨੂੰ ਭਰੋਸਾ ਮਿਲਦਾ ਹੈ ਕਿ ਯਹੋਵਾਹ ਦਾ ਰਾਜ ਜਲਦੀ ਹੀ ਸਾਰੀ ਬੁਰਾਈ ਨੂੰ ਖ਼ਤਮ ਕਰ ਕੇ ਆਪ ਧਰਤੀ ਉੱਤੇ ਰਾਜ ਕਰੇਗਾ।

ਇਸ ਭਾਗ ਵਿਚ

ਪਾਠ 57

ਯਹੋਵਾਹ ਨੇ ਯਿਰਮਿਯਾਹ ਨੂੰ ਪ੍ਰਚਾਰ ਕਰਨ ਲਈ ਭੇਜਿਆ

ਇਸ ਨੌਜਵਾਨ ਨਬੀ ਨੇ ਕੀ ਕਿਹਾ ਜਿਸ ਕਰਕੇ ਯਹੂਦਾਹ ਦੇ ਬਜ਼ੁਰਗ ਬਹੁਤ ਗੁੱਸੇ ਹੋ ਗਏ?

ਪਾਠ 58

ਯਰੂਸ਼ਲਮ ਤਬਾਹ ਕੀਤਾ ਗਿਆ

ਯਹੂਦਾਹ ਅਤੇ ਯਰੂਸ਼ਲਮ ਦੇ ਲੋਕ ਝੂਠੀ ਭਗਤੀ ਕਰਦੇ ਰਹੇ ਜਿਸ ਕਰਕੇ ਯਹੋਵਾਹ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਪਾਠ 59

ਚਾਰ ਮੁੰਡਿਆਂ ਨੇ ਯਹੋਵਾਹ ਦਾ ਕਹਿਣਾ ਮੰਨਿਆ

ਨੌਜਵਾਨ ਯਹੂਦੀਆਂ ਨੇ ਯਹੋਵਾਹ ਦੇ ਵਫ਼ਾਦਾਰ ਰਹਿਣ ਦਾ ਇਰਾਦਾ ਕੀਤਾ ਹੋਇਆ ਸੀ, ਭਾਵੇਂ ਕਿ ਉਹ ਬਾਬਲ ਵਿਚ ਨਬੂਕਦਨੱਸਰ ਦੇ ਦਰਬਾਰ ਵਿਚ ਸਨ।

ਪਾਠ 60

ਰਾਜ ਜੋ ਹਮੇਸ਼ਾ ਰਹੇਗਾ

ਦਾਨੀਏਲ ਨੇ ਨਬੂਕਦਨੱਸਰ ਦੇ ਅਜੀਬ ਸੁਪਨੇ ਦਾ ਮਤਲਬ ਦੱਸਿਆ।

ਪਾਠ 61

ਉਨ੍ਹਾਂ ਨੇ ਮੱਥਾ ਨਹੀਂ ਟੇਕਿਆ

ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੇ ਰਾਜੇ ਵੱਲੋਂ ਖੜ੍ਹੀ ਕੀਤੀ ਸੋਨੇ ਦੀ ਮੂਰਤ ਅੱਗੇ ਮੱਥਾ ਟੇਕਣ ਤੋਂ ਇਨਕਾਰ ਕੀਤਾ।

ਪਾਠ 62

ਵੱਡੇ ਦਰਖ਼ਤ ਵਰਗਾ ਇਕ ਰਾਜ

ਨਬੂਕਦਨੱਸਰ ਦੇ ਸੁਪਨੇ ਵਿਚ ਉਸ ਦੇ ਭਵਿੱਖ ਬਾਰੇ ਦੱਸਿਆ ਗਿਆ ਸੀ।

ਪਾਠ 63

ਕੰਧ ʼਤੇ ਲਿਖਾਈ

ਇਹ ਅਜੀਬ ਜਿਹੀ ਲਿਖਾਈ ਕਦੋਂ ਲਿਖੀ ਗਈ ਅਤੇ ਇਸ ਦਾ ਕੀ ਮਤਲਬ ਸੀ?

ਪਾਠ 64

ਦਾਨੀਏਲ ਸ਼ੇਰਾਂ ਦੇ ਘੁਰਨੇ ਵਿਚ

ਦਾਨੀਏਲ ਵਾਂਗ ਹਰ ਰੋਜ਼ ਯਹੋਵਾਹ ਨੂੰ ਪ੍ਰਾਰਥਨਾ ਕਰੋ

ਪਾਠ 65

ਅਸਤਰ ਨੇ ਆਪਣੇ ਲੋਕਾਂ ਨੂੰ ਬਚਾਇਆ

ਭਾਵੇਂ ਉਹ ਪਰਦੇਸਣ ਤੇ ਅਨਾਥ ਸੀ, ਪਰ ਉਹ ਰਾਣੀ ਬਣ ਗਈ।

ਪਾਠ 66

ਅਜ਼ਰਾ ਨੇ ਪਰਮੇਸ਼ੁਰ ਦਾ ਕਾਨੂੰਨ ਸਿਖਾਇਆ

ਅਜ਼ਰਾ ਦੀ ਗੱਲ ਸੁਣਨ ਤੋਂ ਬਾਅਦ ਇਜ਼ਰਾਈਲੀਆਂ ਨੇ ਪਰਮੇਸ਼ੁਰ ਨਾਲ ਇਕ ਖ਼ਾਸ ਵਾਅਦਾ ਕੀਤਾ।

ਪਾਠ 67

ਯਰੂਸ਼ਲਮ ਦੀਆਂ ਕੰਧਾਂ

ਨਹਮਯਾਹ ਨੂੰ ਪਤਾ ਲੱਗਾ ਕਿ ਉਸ ਦੇ ਦੁਸ਼ਮਣ ਹਮਲਾ ਕਰਨ ਵਾਲੇ ਸਨ। ਉਹ ਕਿਉਂ ਨਹੀਂ ਡਰਿਆ?