Skip to content

Skip to table of contents

ਭਾਗ 12 ਦੀ ਜਾਣ-ਪਛਾਣ

ਭਾਗ 12 ਦੀ ਜਾਣ-ਪਛਾਣ

ਯਿਸੂ ਨੇ ਲੋਕਾਂ ਨੂੰ ਸਵਰਗ ਦੇ ਰਾਜ ਬਾਰੇ ਸਿਖਾਇਆ। ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ, ਰਾਜ ਦੇ ਆਉਣ ਅਤੇ ਉਸ ਦੀ ਮਰਜ਼ੀ ਧਰਤੀ ʼਤੇ ਪੂਰੀ ਹੋਣ ਬਾਰੇ ਪ੍ਰਾਰਥਨਾ ਕਰਨੀ ਸਿਖਾਈ। ਜੇ ਤੁਸੀਂ ਮਾਪੇ ਹੋ, ਤਾਂ ਆਪਣੇ ਬੱਚੇ ਨੂੰ ਸਿਖਾਓ ਕਿ ਇਹ ਪ੍ਰਾਰਥਨਾ ਸਾਡੇ ਲਈ ਕੀ ਮਾਅਨੇ ਰੱਖਦੀ ਹੈ। ਯਿਸੂ ਨੇ ਸ਼ੈਤਾਨ ਨੂੰ ਆਪਣੀ ਵਫ਼ਾਦਾਰੀ ਤੋੜਨ ਨਹੀਂ ਦਿੱਤੀ। ਯਿਸੂ ਨੇ ਆਪਣੇ ਰਸੂਲਾਂ ਨੂੰ ਚੁਣਿਆ ਅਤੇ ਉਹ ਰਾਜ ਦੇ ਪਹਿਲੇ ਮੈਂਬਰ ਬਣ ਗਏ। ਸੱਚੀ ਭਗਤੀ ਲਈ ਯਿਸੂ ਦੇ ਜੋਸ਼ ʼਤੇ ਗੌਰ ਕਰੋ। ਉਹ ਦੂਜਿਆਂ ਦੀ ਮਦਦ ਕਰਨੀ ਚਾਹੁੰਦਾ ਸੀ, ਇਸ ਲਈ ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਖੁਆਇਆ ਅਤੇ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕੀਤਾ। ਇਨ੍ਹਾਂ ਸਾਰੇ ਚਮਤਕਾਰਾਂ ਰਾਹੀਂ ਉਸ ਨੇ ਦਿਖਾਇਆ ਕਿ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਲਈ ਕੀ-ਕੀ ਕਰੇਗਾ।

ਇਸ ਭਾਗ ਵਿਚ

ਪਾਠ 74

ਯਿਸੂ ਨੂੰ ਮਸੀਹ ਵਜੋਂ ਚੁਣਿਆ ਗਿਆ

ਯੂਹੰਨਾ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ਯਿਸੂ ਪਰਮੇਸ਼ੁਰ ਦਾ ਲੇਲਾ ਹੈ?

ਪਾਠ 75

ਸ਼ੈਤਾਨ ਨੇ ਯਿਸੂ ਦੀ ਪਰੀਖਿਆ ਲਈ

ਸ਼ੈਤਾਨ ਨੇ ਤਿੰਨ ਵਾਰ ਯਿਸੂ ਦੀ ਪਰੀਖਿਆ ਲਈ। ਇਹ ਤਿੰਨ ਪਰੀਖਿਆਵਾਂ ਕਿਹੜੀਆਂ ਸਨ? ਯਿਸੂ ਨੇ ਸ਼ੈਤਾਨ ਨੂੰ ਕਿਹੜੇ ਜਵਾਬ ਦਿੱਤੇ?

ਪਾਠ 76

ਯਿਸੂ ਨੇ ਮੰਦਰ ਸਾਫ਼ ਕੀਤਾ

ਯਿਸੂ ਨੇ ਜਾਨਵਰਾਂ ਨੂੰ ਮੰਦਰ ਤੋਂ ਬਾਹਰ ਕਿਉਂ ਕੱਢ ਦਿੱਤਾ ਅਤੇ ਪੈਸੇ ਬਦਲਣ ਵਾਲਿਆਂ ਦੇ ਮੇਜ਼ ਕਿਉਂ ਉਲਟਾ ਦਿੱਤੇ?

ਪਾਠ 77

ਖੂਹ ਉੱਤੇ ਤੀਵੀਂ

ਯਾਕੂਬ ਦੇ ਖੂਹ ʼਤੇ ਸਾਮਰੀ ਤੀਵੀਂ ਨੂੰ ਹੈਰਾਨੀ ਹੋਈ ਕਿ ਯਿਸੂ ਨੇ ਉਸ ਨਾਲ ਗੱਲ ਕੀਤੀ। ਕਿਉਂ? ਯਿਸੂ ਨੇ ਉਸ ਨੂੰ ਕੀ ਦੱਸਿਆ ਜੋ ਉਸ ਨੇ ਕਿਸੇ ਹੋਰ ਨੂੰ ਨਹੀਂ ਦੱਸਿਆ ਸੀ?

ਪਾਠ 78

ਯਿਸੂ ਨੇ ਰਾਜ ਬਾਰੇ ਪ੍ਰਚਾਰ ਕੀਤਾ

ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ‘ਇਨਸਾਨਾਂ ਨੂੰ ਫੜਨ’ ਦਾ ਸੱਦਾ ਦਿੱਤਾ। ਬਾਅਦ ਵਿਚ ਉਸ ਨੇ 70 ਹੋਰ ਚੇਲਿਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਿਖਲਾਈ ਦਿੱਤੀ।

ਪਾਠ 79

ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ

ਜਿੱਥੇ ਵੀ ਯਿਸੂ ਜਾਂਦਾ ਸੀ, ਬੀਮਾਰ ਠੀਕ ਹੋਣ ਲਈ ਉਸ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਉਨ੍ਹਾਂ ਨੂੰ ਠੀਕ ਕਰਦਾ ਸੀ। ਉਸ ਨੇ ਤਾਂ ਮਰੀ ਹੋਈ ਕੁੜੀ ਨੂੰ ਵੀ ਜੀਉਂਦਾ ਕੀਤਾ।

ਪਾਠ 80

ਯਿਸੂ ਨੇ 12 ਰਸੂਲ ਚੁਣੇ

ਯਿਸੂ ਨੇ ਉਨ੍ਹਾਂ ਨੂੰ ਕਿਸ ਕੰਮ ਲਈ ਚੁਣਿਆ? ਕੀ ਤੁਹਾਨੂੰ ਉਨ੍ਹਾਂ ਦੇ ਨਾਂ ਯਾਦ ਹਨ?

ਪਾਠ 81

ਪਹਾੜੀ ਉਪਦੇਸ਼

ਯਿਸੂ ਨੇ ਭੀੜ ਨੂੰ ਜ਼ਰੂਰੀ ਸਬਕ ਸਿਖਾਏ।

ਪਾਠ 82

ਯਿਸੂ ਨੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ

ਯਿਸੂ ਨੇ ਚੇਲਿਆਂ ਨੂੰ ਕਿਹੜੀਆਂ ਚੀਜ਼ਾਂ ‘ਮੰਗਦੇ ਰਹਿਣ’ ਲਈ ਕਿਹਾ?

ਪਾਠ 83

ਯਿਸੂ ਨੇ ਹਜ਼ਾਰਾਂ ਨੂੰ ਖਾਣਾ ਖਿਲਾਇਆ

ਇਸ ਚਮਤਕਾਰ ਤੋਂ ਸਾਨੂੰ ਯਿਸੂ ਅਤੇ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

ਪਾਠ 84

ਯਿਸੂ ਪਾਣੀ ʼਤੇ ਤੁਰਿਆ

ਤੁਸੀਂ ਸੋਚ ਸਕਦੇ ਕਿ ਰਸੂਲਾਂ ਨੂੰ ਇਹ ਚਮਤਕਾਰ ਦੇਖ ਦੇ ਕਿੱਦਾਂ ਲੱਗਾ ਹੋਣਾ?

ਪਾਠ 85

ਯਿਸੂ ਨੇ ਸਬਤ ਦੇ ਦਿਨ ਠੀਕ ਕੀਤਾ

ਯਿਸੂ ਜੋ ਕਰ ਰਿਹਾ ਸੀ, ਉਸ ਤੋਂ ਸਾਰੇ ਜਣੇ ਖ਼ੁਸ਼ ਕਿਉਂ ਨਹੀਂ ਸਨ?

ਪਾਠ 86

ਯਿਸੂ ਨੇ ਲਾਜ਼ਰ ਨੂੰ ਜੀਉਂਦਾ ਕੀਤਾ

ਜਦੋਂ ਯਿਸੂ ਨੇ ਮਰੀਅਮ ਨੂੰ ਰੋਂਦੇ ਦੇਖਿਆ, ਤਾਂ ਉਹ ਵੀ ਰੋਣ ਲੱਗ ਪਿਆ। ਪਰ ਉਨ੍ਹਾਂ ਨੇ ਅੰਝੂ ਹੁਣ ਖ਼ੁਸ਼ੀ ਦੇ ਅੰਝੂਆਂ ਵਿਚ ਬਦਲਣ ਵਾਲੇ ਸਨ।