ਗੀਤ 3
ਯਹੋਵਾਹ ਸਾਡਾ ਸਹਾਰਾ, ਉਮੀਦ ਤੇ ਭਰੋਸਾ
-
1. ਹੇ ਯਹੋਵਾਹ, ਤੂੰ ਸਾਡੀ ਉਮੀਦ
ਸਾਨੂੰ ਦਿਖਾਇਆ ਰਾਹ
ਤੇਰੇ ਨਾਂ ਦੀ ਫੈਲੇ ਖ਼ੁਸ਼ਬੂ
ਦਿਲ ਖੋਲ੍ਹ ਕਰਾਂ ਬਿਆਨ
ਸੁੱਕੇ ਸਾਹ, ਹੋਵੇ ਦਿਲ ਪਰੇਸ਼ਾਨ
ਵਗੇ ਲੂ ਗਰਮ, ਤੂਫ਼ਾਨ
ਤੇਰੇ ਵਾਅਦੇ ਸੁਣ ਜਾਨ ਆਵੇ
ਤਾਜ਼ਾ ਕਰੇ ਜਹਾਨ
(ਕੋਰਸ)
ਤੂੰ ਸਹਾਰਾ, ਉਮੀਦ,
ਆਸ਼ਾ ਦੀ ਕਿਰਨ
ਜਾਣੇ ਦਿਲ ਦੀਆਂ ਤੂੰ ਖ਼ੁਦਾ
ਕਰਦੇ ਹਰ ਥਾਂ ਐਲਾਨ
ਸਾਡਾ ਹੈ ਯਕੀਨ
ਸਿਵਾ ਤੇਰੇ ਨਾ ਹੈ ਕੋਈ
-
2. ਹਾਂ ਮਿੱਟੀ ਤੇਰੇ ਹੱਥੀਂ ਅਸੀਂ
ਸਾਨੂੰ ਮਜ਼ਬੂਤ ਬਣਾ
ਜਦ ਨਿਰਾਸ਼, ਛਾਇਆ ਹਨੇਰਾ
ਤੂੰ ਹੀ ਸਾਡੀ ਆਸ਼ਾ
ਮਿਲਦਾ ਹੌਸਲਾ ਹੈ ਤੇਰੇ ਤੋਂ
ਦਿਲਾਂ ਨੂੰ ਕਰੇ ਬਹਾਲ
ਉੱਚਾ ਕਰਾਂਗੇ ਨਾਂ ਤੇਰਾ
ਗੂੰਜੇ ਇਹ ਹਰ ਜਗ੍ਹਾ
(ਕੋਰਸ)
ਤੂੰ ਸਹਾਰਾ, ਉਮੀਦ,
ਆਸ਼ਾ ਦੀ ਕਿਰਨ
ਜਾਣੇ ਦਿਲ ਦੀਆਂ ਤੂੰ ਖ਼ੁਦਾ
ਕਰਦੇ ਹਰ ਥਾਂ ਐਲਾਨ
ਸਾਡਾ ਹੈ ਯਕੀਨ
ਸਿਵਾ ਤੇਰੇ ਨਾ ਹੈ ਕੋਈ
(ਜ਼ਬੂ. 72:13, 14; ਕਹਾ. 3:5, 6, 26; ਯਿਰ. 17:7 ਵੀ ਦੇਖੋ।)