Skip to content

Skip to table of contents

ਗੀਤ 18

ਰਿਹਾਈ ਲਈ ਅਹਿਸਾਨਮੰਦ

ਰਿਹਾਈ ਲਈ ਅਹਿਸਾਨਮੰਦ

(ਲੂਕਾ 22:20)

  1. 1. ਤੇਰੇ ਅੱਗੇ ਨਿਵਾਉਂਦੇ ਸਿਰ, ਹੇ ਯਹੋਵਾਹ

    ਤੇਰਾ ਪਿਆਰ ਅਥਾਹ, ਰਹਿਮਤ ਤੇਰੀ ਹੈ ਬੇਸ਼ੁਮਾਰ

    ਤੂੰ ਪਿਆਰਾ ਬੇਟਾ ਦੇ, ਬਚਾ ਲਈ ਸਾਡੀ ਜਾਨ

    ਦਿੱਤਾ ਹੈ ਤੂੰ ਯਹੋਵਾਹ ਸਾਨੂੰ ਇਹ ਜੀਵਨ-ਦਾਨ

    (ਕੋਰਸ)

    ਮਸੀਹ ਨੇ ਆਪਾ ਵਾਰਿਆ

    ਲਹੂ ਵਹਾ ਕੇ ਤਾਰਿਆ

    ਜਦ ਤੀਕ ਜਹਾਨ

    ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ

  2. 2. ਆਇਆ ਅੱਗੇ ਯਿਸੂ ਲਗਾਈ ਮੌਤ ਗਲ਼ੇ

    ਮੰਨਿਆ ਅਜ਼ੀਜ਼ ਸਾਨੂੰ, ਸਾਹਾਂ ਤੋਂ ਵੀ ਪਿਆਰੇ

    ਉਮੀਦ ਨਾ ਸੀ ਕੋਈ, ਨਾ ਸੀ ਕੋਈ ਪਤਵਾਰ

    ਕਰਾਇਆ ਮੌਤ ਦਾ ਸਾਗਰ ਪਾਰ, ਇਹੀ ਤੇਰਾ ਪਿਆਰ

    (ਕੋਰਸ)

    ਮਸੀਹ ਨੇ ਆਪਾ ਵਾਰਿਆ

    ਲਹੂ ਵਹਾ ਕੇ ਤਾਰਿਆ

    ਜਦ ਤੀਕ ਜਹਾਨ

    ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ

(ਇਬ. 9:13, 14; 1 ਪਤ. 1:18, 19 ਵੀ ਦੇਖੋ।)