Skip to content

Skip to table of contents

ਗੀਤ 19

ਪ੍ਰਭੂ ਦਾ ਭੋਜਨ

ਪ੍ਰਭੂ ਦਾ ਭੋਜਨ

(ਮੱਤੀ 26:26-30)

  1. 1. ਯਹੋਵਾਹ ਤੇਰੀ ਹੈ ਖੁਦਾਈ

    ਹੈ ਯਾਦ ਆਈ ਸਾਨੂੰ ਉਹ ਰਾਤ

    ਲੋਕੀਂ ਰਹਿ ਗਏ ਹੈਰਾਨ, ਜਦ ਦਿਖਾਈ ਤੂੰ ਸ਼ਾਨ

    ਫੈਲੀ ਹਰ ਪਾਸੇ ਤੇਰੀ ਬਾਤ

    ਲੇਲੇ ਦੀ ਬਲ਼ੀ ਸੀ ਚੜ੍ਹਾਈ

    ਹੋਈ ਤੇਰੀ ਪਰਜਾ ਆਜ਼ਾਦ

    ਤੇਰੇ ਪਿਆਰ ਦੀ ਗਹਿਰਾਈ ਸਾਡੇ ਦਿਲਾਂ ʼਤੇ ਛਾਈ

    ਖੋਲ੍ਹਿਆ ਜਦ ਤੂੰ ਜੀਵਨ ਦਾ ਰਾਹ

  2. 2. ਹੈ ਅਸਾਂ ਦੀ ਜਾਨ ਤੈਨੂੰ ਪਿਆਰੀ

    ਲਈ ਮੁੱਲ; ਤੂੰ ਬੇਟਾ ਦਿੱਤਾ ਵਾਰ

    ਲੇਖੇ ਲਾ ਕੇ ਜਿੰਦ-ਜਾਨ, ਹੋ ਗਿਆ ਉਹ ਕੁਰਬਾਨ

    ਆਪਣੀ ਨਾ ਕੀਤੀ ਉਸ ਪਰਵਾਹ,

    ਨਿਸ਼ਾਨੀ ਹੈ ਰੋਟੀ ਤੇ ਦਾਖਰਸ

    ਮਸੀਹਾ ਦਾ ਪਿਆਰ ਆਵੇ ਯਾਦ

    ਮਿਲ ਗਈ ਰਿਹਾਈ, ਸਾਡੀ ਜਾਨ ਬਚਾਈ

    ਤੇਰੀ ਰਹਿਮਤ ਮਿਲੀ ਬੇਪਨਾਹ

  3. 3. ਇਹ ਯਾਦਗਾਰ ਦਿਨ ਖ਼ਾਸ ਹੈ ਯਹੋਵਾਹ

    ਸਾਨੂੰ ਤੇਰੇ ਪਿਆਰ ਦਾ ਅਹਿਸਾਸ

    ਤੇਰਾ ਮੰਨਦੇ ਅਹਿਸਾਨ, ਦਿਲੋਂ ਕਰਦੇ ਬਿਆਨ

    ਅਸਾਂ ਸਭ ਹਾਂ ਤੇਰੇ ਹੀ ਦਾਸ

    ਹਵਾਲੇ ਤੇਰੇ ਜ਼ਿੰਦਗਾਨੀ

    ਇਬਾਦਤ ਤੇਰੀ ਕਰਦੇ ਹਾਂ

    ਮਿਲੀ ਹੈ ਜ਼ਿੰਦਗੀ, ਸਾਡੇ ਪ੍ਰਭੂ ਰਾਹੀਂ

    ਸਾਡਾ ਰੋਮ-ਰੋਮ ਕਰਜ਼ਦਾਰ ਤੇਰਾ