Skip to content

Skip to table of contents

ਗੀਤ 24

ਆਓ ਯਹੋਵਾਹ ਦੇ ਪਹਾੜ

ਆਓ ਯਹੋਵਾਹ ਦੇ ਪਹਾੜ

(ਯਸਾਯਾਹ 2:2-4)

  1. 1. ਦੂਰੋਂ ਆਵੇ ਨਜ਼ਰ

    ਉਹ ਯਹੋਵਾਹ ਦਾ ਪਹਾੜ

    ਸਾਡੇ ਖ਼ੁਦਾ ਦੀ ਕਿਰਪਾ

    ਉਹਨੇ ਖੋਲ੍ਹਿਆ ਰਾਹ

    ਆਏ ਕੌਮਾਂ ਦੇ ਲੋਕ

    ਛਾਈ ਹੈ ਇਸ ʼਚ ਬਹਾਰ

    ਦਿੰਦੇ ਸਭ ਨੂੰ ਸੰਦੇਸਾ

    ‘ਰੱਬ ਦੀ ਭਗਤੀ ਕਰੋ’

    ਦੇਖੋ ਆਇਆ ਸਮਾਂ

    ਬਣਿਆ ਜਦੋਂ ਨਿੱਕਾ ਹਜ਼ਾਰ

    ਵਧਿਆ ਰੱਬ ਦਾ ਮਾਣ

    ਮਿਲੀ ਹੈ ਉਸ ਦੀ ਕਿਰਪਾ ਅਪਾਰ

    ਸਿਜਦੇ ਵਿਚ ਸਿਰ ਝੁਕੇ

    ਲੱਖਾਂ ਕਰਦੇ ਸਵੀਕਾਰ

    ਦਿਲੋਂ ਵਫ਼ਾ ਦਾ ਵਾਅਦਾ

    ਜ਼ਿੰਦਗੀ ਰੱਬ ਦੇ ਨਾਮ

  2. 2. ਯਿਸੂ ਦਾ ਹੈ ਫ਼ਰਮਾਨ

    ਕਰੋ ਬਚਨ ਦਾ ਐਲਾਨ

    ਰਾਜ ਦਾ ਸੁਨੇਹਾ ਦੇਣਾ

    ਸੁਣੇਗਾ ਇਹ ਜਹਾਨ

    ਆਏ ਲੋਕ ਬੇਸ਼ੁਮਾਰ

    ਖ਼ੁਸ਼ੀਆਂ ਹਨ ਬੇਹਿਸਾਬ

    ਲਾਈ ਹੈ ਪੂਰੀ ਵਾਹ

    ਲੱਗੀ ਰੱਬ ਦੇ ਘਰ ਬਹਾਰ

    ਹੋਇਆ ਰਾਜ ਦਾ ਆਗਾਜ਼

    ਮਿਲ ਕੇ ਯਿਸੂ ਦਾ ਸਭ ਦਿਓ ਸਾਥ

    ਦਿਲੋਂ ਸੁਣ ਕੇ ਆਵਾਜ਼

    ਚੱਲਣ ਸਾਰੇ ਯਹੋਵਾਹ ਦੇ ਰਾਹ

    ਸੱਦਾ ਦਿੰਦੇ ਅਸੀਂ

    ਹਾਂ, ਸੁਣੇ ਸਾਰੀ ਜ਼ਮੀਂ

    ‘ਆਓ ਰੱਬ ਦੇ ਪਹਾੜ

    ਕਰੋ ਉਸ ਦੀ ਬੰਦਗੀ’