Skip to content

Skip to table of contents

ਗੀਤ 34

ਵਫ਼ਾ ਦੇ ਰਾਹ ʼਤੇ ਚੱਲੋ

ਵਫ਼ਾ ਦੇ ਰਾਹ ʼਤੇ ਚੱਲੋ

(ਜ਼ਬੂਰ 26)

  1. 1. ਮੇਰੇ ਖ਼ੁਦਾ, ਮਹਿਰਮ ਤੂੰ ਦਿਲਾਂ ਦਾ

    ਖੋਲ੍ਹ ਦਿਲ ਦੀ ਇਹ ਕਿਤਾਬ, ਦੇਖ ਮੇਰੀ ਤੂੰ ਵਫ਼ਾ

    ਨਾਦਾਨ ਹਾਂ ਮੈਂ, ਦੱਸ ਤੂੰ ਮੈਂ ਕੀ ਕਰਾਂ

    ਮੰਨਾਂ ਤੇਰਾ ਕਹਿਣਾ, ਮਨਜ਼ੂਰ ਤੈਨੂੰ ਹੋਵਾਂ

    (ਕੋਰਸ)

    ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

    ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

  2. 2. ਬੇਦਾਗ਼ ਰਹਾਂ, ਜ਼ਮਾਨੇ ਤੋਂ ਜੁਦਾ

    ਦਿਲ ਦੇ ਸਭ ਬੇਈਮਾਨ, ਮੁਹੱਬਤ ਤੋਂ ਬਿਨਾਂ

    ਵਧਾਏ ਜੇ ਦੋਸਤੀ ਦਾ ਹੱਥ ਸੰਸਾਰ

    ਰੱਖਾਂਗਾ ਮੈਂ ਦੂਰੀ, ਕਰਾਂਗਾ ਮੈਂ ਇਨਕਾਰ

    (ਕੋਰਸ)

    ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

    ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

  3. 3. ਮੇਰੇ ਖ਼ੁਦਾ, ਹੈ ਦਿਲ ਦਾ ਇਹ ਅਰਮਾਨ

    ਮੰਦਰ ਤੇਰੇ ਆ ਕੇ ਕਰਾਂ ਅਰਾਧਨਾ

    ਜੀ-ਜਾਨ ਲਾ ਕੇ ਕਰਾਂ ਪੂਰੀ ਰਜ਼ਾ

    ਤੇਰੇ ਗੁਣਾਂ ਦਾ ਮੈਂ ਕਰਾਂ ਵਖਾਣ ਸਦਾ

    (ਕੋਰਸ)

    ਦਿਲ ʼਤੇ ਮੇਰੇ ਛਾਇਆ ਹੈ ਨਾਮ ਤੇਰਾ

    ਵਫ਼ਾ ਦੇ ਰਾਹ ʼਤੇ ਮੈਂ, ਚੱਲਦਾ ਰਹਾਂ ਸਦਾ

(ਜ਼ਬੂ. 25:2 ਵੀ ਦੇਖੋ।)