Skip to content

Skip to table of contents

ਗੀਤ 35

ਜ਼ਰੂਰੀ ਗੱਲਾਂ ਨੂੰ ਪਹਿਲ ਦਿਓ

ਜ਼ਰੂਰੀ ਗੱਲਾਂ ਨੂੰ ਪਹਿਲ ਦਿਓ

(ਫ਼ਿਲਿੱਪੀਆਂ 1:10)

  1. 1. ਸਦਾ ਟਿਕੀ ਯਹੋਵਾਹ ʼਤੇ ਨਜ਼ਰ

    ਬਾਣੀ ʼਤੇ ਕੰਨ ਹੈ ਲੱਗਾ

    ਉਮੰਗ ਜਾਗੀ ਮੇਰੇ ਦਿਲ ਦੇ ਅੰਦਰ

    ਛੱਡਾਂ ਨਾ ਸੱਚ ਦਾ ਪੱਲਾ

    (ਕੋਰਸ)

    ਤੇਰੀ ਰਜ਼ਾ, ਪਹਿਲ ਮੈਂ ਦੇਵਾਂ

    ਨਿਰਮਲ ਰਹਾਂ

    ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ

    ਜੀਵਾਂ-ਮਰਾਂ

    ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ

  2. 2. ਬੰਜਰ ਜੀਵਨ, ਬਚਨ ਲਈ ਪਿਆਸੇ

    ਕਰ ਤਾਜ਼ਾ, ਦਿਲ ਖੋਲ੍ਹ ਪਿਲਾ

    ਮਿਟੇਗੀ ਪਿਆਸ, ਮਿਲੇ ਦਿਲ ਨੂੰ ਠੰਢਕ

    ਜੀ-ਜਾਨ ਲਾ ਕਰ ਤੂੰ ਸੇਵਾ

    (ਕੋਰਸ)

    ਤੇਰੀ ਰਜ਼ਾ, ਪਹਿਲ ਮੈਂ ਦੇਵਾਂ

    ਨਿਰਮਲ ਰਹਾਂ

    ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ

    ਜੀਵਾਂ-ਮਰਾਂ

    ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ

  3. 3. ਦੇਵੀਂ ਪਹਿਲ ਜ਼ਰੂਰੀ ਕੰਮਾਂ ਨੂੰ

    ਨਜ਼ਰ ਤੇਰੀ ਨਾ ਹਟੇ

    ਹੋਵੇਗੀ ਰਾਖੀ, ਦਿਲਾਂ ਨੂੰ ਸ਼ਾਂਤੀ

    ਯਹੋਵਾਹ ਹੈ ਸੰਗ ਤੇਰੇ

    (ਕੋਰਸ)

    ਤੇਰੀ ਰਜ਼ਾ, ਪਹਿਲ ਮੈਂ ਦੇਵਾਂ

    ਨਿਰਮਲ ਰਹਾਂ

    ਜ਼ਰੂਰੀ ਗੱਲਾਂ ਨੂੰ ਮੈਂ ਯਾਦ ਰੱਖਾਂ

    ਜੀਵਾਂ-ਮਰਾਂ

    ਯਹੋਵਾਹ ਦਿਲ ਖ਼ੁਸ਼ ਕਰਾਂ ਤੇਰਾ