Skip to content

Skip to table of contents

ਗੀਤ 38

ਉਹ ਤੁਹਾਨੂੰ ਤਕੜਾ ਕਰੇਗਾ

ਉਹ ਤੁਹਾਨੂੰ ਤਕੜਾ ਕਰੇਗਾ

(1 ਪਤਰਸ 5:10)

  1. 1. ਹਨੇਰਾ ਸੀ ਜੀਵਨ, ਨਾ ਮਿਲੀ ਰਾਹਗੁਜ਼ਰ

    ਤੇਰਾ ਖ਼ੁਦਾ ਮੈਂ, ਤੂੰ ਸੀ ਬੇਖ਼ਬਰ

    ਲੁਕੇ ਸੀ ਮੇਰੇ ਲਈ ਗਹਿਰਾਈਆਂ ਵਿਚ ਜਜ਼ਬਾਤ

    ਬਾਣੀ ਦੀ ਲੋਅ ਅੰਦਰ ਰੁਸ਼ਨਾਈ ਮੈਂ

    ਮਿਲੀ ਤੇਰੇ ਬੇਨਾਮ ਦਿਲ ਨੂੰ ਪਛਾਣ

    ਹਵਾਲੇ ਕੀਤੀ ਤੂੰ ਮੈਨੂੰ ਜਿੰਦ-ਜਾਨ

    (ਕੋਰਸ)

    ਅਨਮੋਲ ਯਿਸੂ ਦਾ ਲਹੂ ਤੇਰੇ ਲਈ ਡੋਲ੍ਹਿਆ

    ਤੈਨੂੰ ਅਪਣਾ ਲਿਆ, ਤੂੰ ਮੇਰਾ ਹੋ ਗਿਆ

    ਬਲਬੂਤੇ ਤੂੰ ਹੀ ਮੇਰੇ ਹੋ ਜਾਵੇਂਗਾ ਸਫ਼ਲ

    ਮੈਂ ਹਾਂ ਜੋ ਤੇਰੇ ਨਾਲ, ਮੈਂ ਡੋਲਣ ਨਾ ਦੇਵਾਂ

  2. 2. ਕੀਤਾ ਨਹੀਂ ਸਰਫ਼ਾ ਆਪਣੇ ਇਕਲੌਤੇ ਦਾ

    ਤੇਰੇ ਲਈ ਬੇਟਾ ਮੈਂ ਸੀ ਵਾਰਿਆ

    ਕਮਦਿਲ ਬਣੀਂ ਨਾ ਤੂੰ, ਹਿੰਮਤ ਬੁਲੰਦ ਰੱਖੀਂ

    ਭੁਲਾਵੀਂ ਨਾ ਮੈਨੂੰ, ਮੈਂ ਤੇਰੇ ਨਾਲ

    ਬੁੱਕਲ ਦੀ ਛਾਂਵੇਂ ਮਿਲੇ ਮੇਰਾ ਪਿਆਰ

    ਉਮਰਾਂ ਦੇ ਪੈਂਡੇ ਵਿਚ ਦੇਵਾਂਗਾ ਸਾਥ

    (ਕੋਰਸ)

    ਅਨਮੋਲ ਯਿਸੂ ਦਾ ਲਹੂ ਤੇਰੇ ਲਈ ਡੋਲ੍ਹਿਆ

    ਤੈਨੂੰ ਅਪਣਾ ਲਿਆ, ਤੂੰ ਮੇਰਾ ਹੋ ਗਿਆ

    ਬਲਬੂਤੇ ਤੂੰ ਹੀ ਮੇਰੇ ਹੋ ਜਾਵੇਂਗਾ ਸਫ਼ਲ

    ਮੈਂ ਹਾਂ ਜੋ ਤੇਰੇ ਨਾਲ, ਮੈਂ ਡੋਲਣ ਨਾ ਦੇਵਾਂ