ਗੀਤ 44
ਦੁਖਿਆਰੇ ਦੀ ਦੁਆ
-
1. ਮੈਂ ਹਾਂ ਬੇਬੱਸ ਪੰਛੀ ਸੋਚਾਂ ਦੇ ਪਿੰਜਰੇ
ਹੋਇਆ ਕੈਦ
ਹਿੰਮਤ ਟੁੱਟਦੀ ਨਜ਼ਰੀਂ ਆਵੇ
ਕਿਤੇ ਨਾ ਮਿਲੇ ਚੈਨ
ਸੋਚਾਂ ਦੀ ਪੰਡ ਚੁੱਕੀ ਨਾ ਜਾਵੇ ਇਹ
ਲੱਗੇ ਭਾਰੀ
ਦਿਲਾਸਾ ਦੇ ਯਹੋਵਾਹ ਤੂੰ
ਸੁਣ ਲੈ ਪੁਕਾਰ ਮੇਰੀ
(ਕੋਰਸ)
ਹੱਥ ਫੜ ਲਵੀਂ, ਜਦ ਮੈਂ ਡੋਲਾਂ
ਮੈਨੂੰ ਘੇਰੇ ਸ਼ੱਕ ਦੇ ਤੂਫ਼ਾਨ
ਲੱਭੇ ਤੈਨੂੰ ਦਿਲ ਇਹ ਮੇਰਾ
ਸਿਵਾ ਤੇਰੇ ਕਿੱਥੇ ਜਾਵਾਂ?
-
2. ਮਰਹਮ ਮੇਰੇ ਟੁੱਟੇ ਦਿਲ ਦਾ
ਸੋਹਣਾ ਬਚਨ ਤੇਰਾ
ਜਦ ਵੀ ਕਹਿਣਾ ਔਖਾ ਲੱਗੇ
ਦਿੰਦਾ ਇਹ ਸਹਾਰਾ
ਵਧਾ ਮੇਰਾ ਵਿਸ਼ਵਾਸ ਪਿਤਾ
ਆਪਣੀ ਬਾਣੀ ਦੇ ਨਾਲ
ਮੇਰੇ ਦਿਲ ਤੋਂ ਕਿਤੇ ਵੱਡਾ
ਇਕ ਤੂੰ ਹੀ ਯਹੋਵਾਹ
(ਕੋਰਸ)
ਹੱਥ ਫੜ ਲਵੀਂ, ਜਦ ਮੈਂ ਡੋਲਾਂ
ਮੈਨੂੰ ਘੇਰੇ ਸ਼ੱਕ ਦੇ ਤੂਫ਼ਾਨ
ਲੱਭੇ ਤੈਨੂੰ ਦਿਲ ਇਹ ਮੇਰਾ
ਸਿਵਾ ਤੇਰੇ ਕਿੱਥੇ ਜਾਵਾਂ?
(ਜ਼ਬੂ. 42:6; 119:28; ਰੋਮੀ. 8:26; 2 ਕੁਰਿੰ 4:16; 1 ਯੂਹੰ 3:20 ਵੀ ਦੇਖੋ।)