Skip to content

Skip to table of contents

ਗੀਤ 50

ਸਮਰਪਣ ਦੀ ਮੇਰੀ ਪ੍ਰਾਰਥਨਾ

ਸਮਰਪਣ ਦੀ ਮੇਰੀ ਪ੍ਰਾਰਥਨਾ

(ਮੱਤੀ 22:37)

  1. 1. ਮੇਰੇ ਦਿਲ ਕਰੀਂ ਤੂੰ ਪਿਆਰ

    ਰੱਬ ਦੇ ਬੋਲ, ਗਲ਼ੇ ਦਾ ਹਾਰ

    ਹੇ ਜ਼ੁਬਾਨ, ਕਰ ਜੈ-ਜੈ ਕਾਰ

    ਮਹਿਮਾ ਉਸ ਦੀ ਹੈ ਅਪਾਰ

  2. 2. ਮੇਰੀ ਜਾਨ ਰੱਬ ਤੋਂ ਕੁਰਬਾਨ

    ਮੰਨਾਂ ਮੈਂ ਉਸ ਦੇ ਫ਼ਰਮਾਨ

    ਸੋਨਾ-ਚਾਂਦੀ ਨਾ ਚਾਹਾਂ

    ਸਭ ਖ਼ੁਦਾ ਅਰਪਣ ਕਰਾਂ

  3. 3. ਮੈਂ ਲੇਖੇ ਲਾਵਾਂ ਜਿੰਦ-ਜਾਨ

    ਤੇਰੀ ਰਜ਼ਾ, ਹੈ ਅਰਮਾਨ

    ਪੂਰਾ ਕਰਾਂ ਹਰ ਵਾਅਦਾ

    ਹਰ ਪਲ ਤੈਨੂੰ ਖ਼ੁਸ਼ ਕਰਾਂ