Skip to content

Skip to table of contents

ਗੀਤ 52

ਸਮਰਪਣ ਦਾ ਵਾਅਦਾ

ਸਮਰਪਣ ਦਾ ਵਾਅਦਾ

(ਇਬਰਾਨੀਆਂ 10:7, 9)

  1. 1. ਇਸ ਅੰਬਰ ਨੂੰ ਹੈ ਸਜਾਇਆ

    ਯਹੋਵਾਹ ਤੁਸਾਂ ਨੇ

    ਇਸ ਧਰਤੀ ਨੂੰ ਸ਼ਿੰਗਾਰਿਆ

    ਯਹੋਵਾਹ ਤੁਸਾਂ ਨੇ

    ਜੀਵਨ ਰਤਨ ਸਾਨੂੰ ਦਿੱਤਾ

    ਯਹੋਵਾਹ ਤੁਸਾਂ ਨੇ

    ਤੇ ਪਿਆਰ ਨਾਲ ਰਚਾਇਆ ਇਹ ਜਹਾਨ

    ਯਹੋਵਾਹ, ਬੱਸ ਤੁਸਾਂ ਨੇ

  2. 2. ਜਾਨ ਯਿਸੂ ਨੇ ਕੀਤੀ ਅਰਪਣ

    ਯਹੋਵਾਹ ਤੁਹਾਨੂੰ ਹੀ

    ਉਸ ਨੇ ਸੀ ਵਾਰ ਦਿੱਤਾ ਜੀਵਨ

    ਯਹੋਵਾਹ ਤੁਹਾਨੂੰ ਹੀ

    ਸਭਨਾਂ ਲਈ ਦੇ ਕੇ ਕੁਰਬਾਨੀ

    ਯਹੋਵਾਹ ਉਸ ਨੇ ਹੀ

    ਹੈ ਜੀਵਨ ਦੀ ਆਸ ਦਿੱਤੀ ਸਾਨੂੰ

    ਯਹੋਵਾਹ, ਹਾਂ, ਉਸ ਨੇ ਹੀ

  3. 3. ਇੰਨਾ ਕੁਝ ਮੇਰੇ ਲਈ ਕਰ ਕੇ

    ਯਹੋਵਾਹ ਤੁਸਾਂ ਨੇ

    ਮੈਨੂੰ ਹੈ ਪਿਆਰ ਬਹੁਤ ਕੀਤਾ

    ਯਹੋਵਾਹ ਤੁਸਾਂ ਨੇ

    ਖ਼ੁਦ ਨੂੰ ਨਿਛਾਵਰ ਕਰਾਂ ਮੈਂ

    ਯਹੋਵਾਹ ਤੁਹਾਨੂੰ ਹੀ

    ਇਹ ਜਾਨ ਆਪਣੀ ਮੈਂ ਅਰਪਣ ਕਰਾਂ

    ਯਹੋਵਾਹ, ਬੱਸ ਤੁਹਾਨੂੰ ਹੀ