Skip to content

Skip to table of contents

ਗੀਤ 64

ਖ਼ੁਸ਼ੀ ਨਾਲ ਵਾਢੀ ਕਰੋ

ਖ਼ੁਸ਼ੀ ਨਾਲ ਵਾਢੀ ਕਰੋ

(ਮੱਤੀ 13:1-23)

  1. 1. ਦੇਖੋ ਹੁਣ ਹੈ ਵਾਢੀ ਦਾ ਸਮਾਂ

    ਹੈ ਖੇਤ ਦਾ ਮਾਲਕ ਯਹੋਵਾਹ

    ਦਿਨ-ਰਾਤ ਵਾਢੀ ਕੀਤੀ ਯਿਸੂ ਨੇ

    ਲਗਨ ਨਾਲ ਕੀਤੀ ਸੀ ਸੇਵਾ

    ਕਿਸਾਨ ਅਸੀਂ ਹਾਂ ਰੱਬ ਦੇ ਸਾਰੇ

    ਜਾ ਕੇ ਖੇਤ ਵਿਚ ਹੱਲ ਚਲਾਉਣਾ

    ਦਿਲਾਂ ਵਿਚ ਬੀਜਾਂਗੇ ਰੱਬ ਦਾ ਬਚਨ

    ਹਰ ਨੇਕਦਿਲ ਵਿਚ ਫਲ ਲੱਗੇਗਾ

  2. 2. ਆਇਆ ਹੈ ਹੁਣ ਵਾਢੀ ਦਾ ਸਮਾਂ

    ਫ਼ਰਿਸ਼ਤੇ ਸਾਡੇ ਮਦਦਗਾਰ

    ਫ਼ਸਲ ਪੱਕੀ, ਹਰ ਖੇਤ ਸੁਨਹਿਰਾ

    ਕਮਰ ਕੱਸ ਕੇ ਹੋਵੋ ਤਿਆਰ

    ਲਾਓ ਪੂਰੀ ਵਾਹ, ਲੱਗੇ ਰਹੋ

    ਮਨ ਲਾ ਕੇ ਕੰਮ ਕਰੋ ਪੂਰਾ

    ਮਿਲ-ਜੁਲ ਕੇ ਵੱਢਾਂਗੇ ਚੰਗੀ ਫ਼ਸਲ

    ਲੈ ਆਵੇ ਮਿਹਨਤ ਰੰਗ ਸਦਾ