Skip to content

Skip to table of contents

ਗੀਤ 74

ਆਓ ਰਾਜ ਦਾ ਨਗ਼ਮਾ ਗਾਈਏ

ਆਓ ਰਾਜ ਦਾ ਨਗ਼ਮਾ ਗਾਈਏ

(ਜ਼ਬੂਰ 98:1)

  1. 1. ਸਾਰੇ ਆਓ ਫ਼ਤਹਿ ਦਾ ਗੀਤ ਮਿਲ ਗਾਵੋ

    ਇਹ ਨਾਂ ਯਹੋਵਾਹ ਦਾ ਕਰੇ ਮਹਾਨ

    ਆਸ਼ਾ, ਵਫ਼ਾ ਦੇ ਸੁਰਾਂ ਨਾਲ ਪਰੋਇਆ

    ਦਿਲ ਦੀ ਹਰ ਤਾਰ ਛੇੜੇ ਇਕ ਨਵਾਂ ਰਾਗ

    (ਕੋਰਸ)

    ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ

    ਬੇਟਾ ਸਰਤਾਜ, ਕਰੋ ਕਬੂਲ

    ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ

    ਪਵਿੱਤਰ ਨਾਂ ਕਰੋ ਰੱਬ ਦਾ ਬੁਲੰਦ’

  2. 2. ਇਹ ਸ਼ਹਿਨਸ਼ਾਹੀ ਯਿਸੂ ਦੀ ਅਰਸ਼ਾਂ ਤੀਕ

    ਹੋਈ ਜ਼ਮੀਂ ʼਤੇ ਸਲਤਨਤ ਸ਼ੁਰੂ

    ਰਾਜ ਦੇ ਵਾਰਸ, ਹਾਂ, ਕਰਨਗੇ ਹਕੂਮਤ

    ਸਲਾਮੀ ਦਿੰਦੇ ਆਪਣੇ ਰਾਜੇ ਨੂੰ

    (ਕੋਰਸ)

    ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ

    ਬੇਟਾ ਸਰਤਾਜ, ਕਰੋ ਕਬੂਲ

    ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ

    ਪਵਿੱਤਰ ਨਾਂ ਕਰੋ ਰੱਬ ਦਾ ਬੁਲੰਦ’

  3. 3. ਦਿਲੋਂ ਹਲੀਮ ਗਾਵਣ ਨਗ਼ਮਾ ਇਹ ਰਾਜ ਦਾ

    ਇਸ ਦਾ ਪੈਗਾਮ ਹੈ ਜ਼ਿੰਦਗੀ ਲਈ ਨੂਰ

    ਸੁਣ ਕੇ ਮਧੁਰ ਸੰਗੀਤ ਲੱਖਾਂ ਹੀ ਲੋਕੀਂ

    ਆਏ ਹਜ਼ਾਰਾਂ ਸਿੱਖਣ ਦੂਰੋਂ-ਦੂਰ

    (ਕੋਰਸ)

    ‘ਹਰ ਸਿਰ ਝੁਕੇ, ਰੱਬ ਦੇ ਹਜ਼ੂਰ

    ਬੇਟਾ ਸਰਤਾਜ, ਕਰੋ ਕਬੂਲ

    ਗਾਓ ਇਹ ਰਾਜ ਦਾ ਗੀਤ ਉੱਚੀ ਆਵਾਜ਼ ਨਾਲ

    ਪਵਿੱਤਰ ਨਾਂ ਕਰੋ ਰੱਬ ਦਾ ਬੁਲੰਦ’