Skip to content

Skip to table of contents

ਗੀਤ 75

“ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”

“ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”

(ਯਸਾਯਾਹ 6:8)

  1. 1. ਯਹੋਵਾਹ ਦੀ ਪਰਵਾਹ ਨਹੀਂ

    ਬਦਨਾਮੀ ਕਰਦੇ ਲੋਕ ਉਸ ਦੀ

    ਰੱਬ ਹੈ ਬੇਰਹਿਮ ਉਹ ਕਹਿੰਦੇ ਨੇ

    ਹਸਤੀ ਖ਼ੁਦਾ ਦੀ ਨਾ ਮੰਨਦੇ

    ਕੌਣ ਦੂਰ ਕਰੇ ਸਾਰੇ ਇਲਜ਼ਾਮ?

    ਕੌਣ ਉੱਚਾ ਕਰੇ ਮੇਰਾ ਨਾਮ?

    (ਕੋਰਸ 1)

    ਮੈਂ ਤੇਰਾ ਵਫ਼ਾਦਾਰ ਗ਼ੁਲਾਮ

    ਤਿਆਰ ਸਦਾ, ਮੈਂ ਹਾਜ਼ਰ ਹਾਂ

    ਤੇਰਾ ਫ਼ਰਮਾਨ ਮੰਨ ਕੇ ਯਹੋਵਾਹ

    ਮੈਂ ਕਰਾਂ ਜਾ ਕੇ ਐਲਾਨ

  2. 2 ‘ਦੇਰ ਲਾ ਰਿਹਾ ਰੱਬ’ ਲੋਕ ਕਹਿੰਦੇ

    ਮੂੰਹ ਮੋੜੇ ਨੇ, ਦੂਰ ਹੋ ਗਏ

    ਮੂਰਤਾਂ ਦੇ ਅੱਗੇ ਝੁਕਦੇ ਨੇ

    ਇਨਸਾਨਾਂ ʼਤੇ ਇਤਬਾਰ ਕਰਦੇ

    ਕੌਣ ਜਾ ਕੇ ਖ਼ਬਰਦਾਰ ਕਰੇ

    ਨੇੜੇ ਹੈ ਮੇਰਾ ਦਿਨ ਮਹਾਨ?

    (ਕੋਰਸ 2)

    ਗ਼ੁਲਾਮ ਤੇਰਾ ਬੇਖੌਫ਼ ਖੜ੍ਹਾ

    ਤਿਆਰ ਸਦਾ, ਮੈਂ ਹਾਜ਼ਰ ਹਾਂ

    ਤੇਰਾ ਫ਼ਰਮਾਨ ਮੰਨ ਕੇ ਯਹੋਵਾਹ

    ਮੈਂ ਕਰਾਂ ਜਾ ਕੇ ਐਲਾਨ

  3. 3. ਹਰ ਪਾਸੇ ਕਾਂਟੇ ਨਫ਼ਰਤ ਦੇ

    ਮੁਰਝਾਏ ਫੁੱਲ ਮੁਹੱਬਤ ਦੇ

    ਦਿਲਾਂ ʼਚ ਵੈਰ, ਸ਼ਾਂਤੀ ਨਹੀਂ

    ਨੇਕ ਦਿਲ ਟੁੱਟੇ, ਨਿਰਾਸ਼ਾ ਹੀ

    ਕੌਣ ਸਾਵਨ ਸੁੱਖ ਦਾ ਲੈ ਆਵੇ?

    ਕੌਣ ਬਾਰਸ਼ ਪਿਆਰ ਦੀ ਲੈ ਆਵੇ?

    (ਕੋਰਸ 3)

    ਗ਼ੁਲਾਮ ਅਟੱਲ ਤੇਰਾ ਖੜ੍ਹਾ

    ਤਿਆਰ ਸਦਾ, ਮੈਂ ਹਾਜ਼ਰ ਹਾਂ

    ਤੇਰਾ ਫ਼ਰਮਾਨ ਮੰਨ ਕੇ ਯਹੋਵਾਹ

    ਮੈਂ ਕਰਾਂ ਜਾ ਕੇ ਐਲਾਨ

(ਜ਼ਬੂ. 10:4; ਹਿਜ਼. 9:4 ਵੀ ਦੇਖੋ।)