ਗੀਤ 77
ਹਨੇਰੀ ਦੁਨੀਆਂ ਵਿਚ ਸੱਚ ਦਾ ਚਾਨਣ
-
1. ਕਾਲੀ ਰਾਤ, ਛਾਇਆ ਹੈ ਨ੍ਹੇਰਾ
ਸੱਚ ਦੀ ਜੋਤੀ ਜਗੇ
ਨੂਰੋ-ਨੂਰ ਹੋਈ ਕਾਇਨਾਤ
ਰੌਸ਼ਨ ਸਾਰੇ ਦਿਨ ਨੇ
(ਕੋਰਸ)
ਸੂਰਜ ਦਾ ਉਜਾਲਾ
ਰਾਜ ਦਾ ਸੁਨੇਹਾ ਲੈ ਕੇ
ਬੂਹੇ ʼਤੇ ਆ ਖੜ੍ਹਾ
ਚੀਰ ਕੇ ਘੋਰ ਹਨੇਰਾ
ਚਾਨਣ ਬਿਖੇਰੇ ਹਰ ਥਾਂ
ਹੈ ਬੀਤੀ ਰਾਤ
-
2. ਹੇ ਲੋਕੋ, ਨੀਂਦ ਤੋਂ ਜਾਗ ਉੱਠੋ
ਦਿਨ ਮੁਕਤੀ ਦਾ ਕਰੀਬ
ਜੀਵਨ ਦਾ ਚਾਨਣ ਨਾ ਬੁਝੇ
ਆਸ ਦਾ ਰੌਸ਼ਨ ਹੈ ਦੀਪ
(ਕੋਰਸ)
ਸੂਰਜ ਦਾ ਉਜਾਲਾ
ਰਾਜ ਦਾ ਸੁਨੇਹਾ ਲੈ ਕੇ
ਬੂਹੇ ʼਤੇ ਆ ਖੜ੍ਹਾ
ਚੀਰ ਕੇ ਘੋਰ ਹਨੇਰਾ
ਚਾਨਣ ਬਿਖੇਰੇ ਹਰ ਥਾਂ
ਹੈ ਬੀਤੀ ਰਾਤ
(ਯੂਹੰ. 3:19; 8:12; ਰੋਮੀ. 13:11, 12; 1 ਪਤ. 2:9 ਵੀ ਦੇਖੋ।)