Skip to content

Skip to table of contents

ਗੀਤ 78

‘ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਰਹੋ’

‘ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦੇ ਰਹੋ’

(ਰਸੂਲਾਂ ਦੇ ਕੰਮ 18:11)

  1. 1. ਯਿਸੂ ਦੀ ਪੈੜ ਚੱਲ ਕੇ ਅਸੀਂ

    ਸਿਖਾਉਂਦੇ ਹਾਂ ਬਾਣੀ

    ਅਸੀਸ ਅਥਾਹ ਰੱਬ ਤੋਂ ਮਿਲੇ

    ਜਿਸ ਦਾ ਹਿਸਾਬ ਨਹੀਂ

    ਦੇਵਣ ਗਿਆਨ ਯਹੋਵਾਹ ਦਾ

    ਪਿਆਰ ਤੇ ਨਰਮਾਈ ਨਾਲ

    ਰਿਸ਼ਤਾ ਯਹੋਵਾਹ ਨਾਲ ਜੁੜ ਜਾਵੇ

    ਉਨ੍ਹਾਂ ਦਾ ਸਾਡੇ ਵਾਂਗ

  2. 2. ਸੇਵਕ ਨੇਕੀ ਦੇ ਰਾਹ ਚੱਲਦੇ

    ਵਾਹ ਪੂਰੀ ਲਾਉਂਦੇ ਨੇ

    ਯਾਹ ਦੇ ਬਚਨ ਦੀ ਰੌਸ਼ਨੀ

    ਚਮਕਾਉਂਦੇ ਸਭਨਾਂ ʼਤੇ

    ਮਿਹਨਤ ਕੜੀ ਦਿਨ-ਰਾਤ ਕਰਦੇ

    ਜੀ-ਜਾਨ ਲਗਾ ਦਿੰਦੇ

    ਬਾਣੀ ਦੇ ਹੀਰੇ-ਮੋਤੀ ਫਿਰ ਉਹ

    ਸਾਂਝੇ ਸਭ ਨਾਲ ਕਰਦੇ

  3. 3. ਯਹੋਵਾਹ ਸਾਡਾ ਸਿਰਜਣਹਾਰ

    ਰੱਖਦਾ ਨਹੀਂ ਕਮੀ

    ਮਦਦ ਦੇ ਵੇਲੇ ਸਾਡੀ ਉਹ

    ਸੁਣ ਲੈਂਦਾ ਅਰਜ਼ੋਈ

    ਯਹੋਵਾਹ ਦਾ ਹਰ ਬੋਲ ਸੱਚਾ

    ਫ਼ਰਮਾਨ ਖਰੇ ਸਾਰੇ

    ਸਿਖਾਵੋ ਦੂਜਿਆਂ ਨੂੰ ਪਿਆਰ ਨਾਲ

    ਉਹ ਵੀ ਸਿਖਾਵਣਗੇ