Skip to content

Skip to table of contents

ਗੀਤ 81

ਪਾਇਨੀਅਰ ਦੀ ਜ਼ਿੰਦਗੀ

ਪਾਇਨੀਅਰ ਦੀ ਜ਼ਿੰਦਗੀ

(ਉਪਦੇਸ਼ਕ ਦੀ ਕਿਤਾਬ 11:6)

  1. 1. ਤੇਰੇ ਤੋਂ ਦਿਨ ਸ਼ੁਰੂ, ਨੂਰੋ-ਨੂਰ ਹੈ ਜਹਾਨ

    ਸਿਰ ਝੁਕਾ ਕਰ ਦੁਆ

    ਹਾਜ਼ਰ ਹਾਂ, ਜਾਵਾਂਗੇ ਹਰ ਜਗ੍ਹਾ

    ਚਿਹਰੇ ʼਤੇ ਲੈ ਮੁਸਕਾਨ, ਲੋਕਾਂ ਨੂੰ ਜਾ ਮਿਲੇ

    ਸੁਣਨ ਜਾਂ ਫੇਰਨ ਮੂੰਹ

    ਹਰ ਤਰਫ਼ ਰਾਜ ਦੇ ਬੀ ਫੈਲਾਉਂਦੇ

    (ਕੋਰਸ)

    ਪੂਰਾ ਜੀਵਨ ਸਦਾ

    ਤੇਰੇ ਨਾਂ ਯਹੋਵਾਹ

    ਤੇਰੀ ਮਰਜ਼ੀ ʼਤੇ ਚੱਲਦੇ ਹਰ ਪਲ

    ਤੇਰੇ ਕੰਮ ਵਿਚ ਰੁੱਝੇ

    ਲੱਗੇ ਨਾ ਧੁੱਪ, ਨਾ ਛਾਂ

    ਸਿਰਫ਼ ਤੂੰ ਸਾਡਾ ਹੈ ਯਹੋਵਾਹ ਪਹਿਲਾ ਪਿਆਰ

  2. 2. ਦਿਨ ਖ਼ਤਮ ਖ਼ੁਸ਼ੀ ਨਾਲ, ਮੁੜੇ ਸਾਡੇ ਕਦਮ

    ਹੈ ਥਕੇਵਾਂ ਮਗਰ

    ਦਿਲ ਦਾ ਜਜ਼ਬਾ, ਹਿੰਮਤ ਹੈ ਬੁਲੰਦ

    ਜ਼ਿੰਦਗੀ ਖ਼ੁਸ਼ਨੁਮਾ, ਰਹਿਨੁਮਾ ਯਹੋਵਾਹ

    ਦਿਲੋਂ ਮੰਨਦੇ ਅਹਿਸਾਨ

    ਬੇਸ਼ੁਮਾਰ ਬਰਕਤਾਂ ਤੇਰੇ ਨਾਲ

    (ਕੋਰਸ)

    ਪੂਰਾ ਜੀਵਨ ਸਦਾ

    ਤੇਰੇ ਨਾਂ ਯਹੋਵਾਹ

    ਤੇਰੀ ਮਰਜ਼ੀ ʼਤੇ ਚੱਲਦੇ ਹਰ ਪਲ

    ਤੇਰੇ ਕੰਮ ਵਿਚ ਰੁੱਝੇ

    ਲੱਗੇ ਨਾ ਧੁੱਪ, ਨਾ ਛਾਂ

    ਸਿਰਫ਼ ਤੂੰ ਸਾਡਾ ਹੈ ਯਹੋਵਾਹ ਪਹਿਲਾ ਪਿਆਰ