Skip to content

Skip to table of contents

ਗੀਤ 87

ਆਓ ਤਾਜ਼ਗੀ ਪਾਓ!

ਆਓ ਤਾਜ਼ਗੀ ਪਾਓ!

(ਇਬਰਾਨੀਆਂ 10:24, 25)

  1. 1. ਮਨ-ਮਰਜ਼ੀ ਦੇ ਰਾਹ ʼਤੇ ਚੱਲੇ ਦੁਨੀਆਂ

    ਨਾ ਕੋਈ ਹੈ ਰੱਬ ਦੀ ਪਰਵਾਹ

    ਯਹੋਵਾਹ ਸਿਖਾਵੇ ਸੱਚਾਈ ਦਾ ਰਾਹ

    ਉਹੀ ਸਾਡਾ ਹੈ ਨਿਗਾਹਬਾਨ

    ਸਭਾਵਾਂ ʼਤੇ ਜਾ ਕੇ ਮਿਲੇ ਤਾਜ਼ਗੀ

    ਨਿਹਚਾ ਦੀ ਹੋਵੇ ਪੱਕੀ ਡੋਰ

    ਜਦ ਪਿਆਰ ਨਾਲ ਗਲ਼ੇ ਲਾਵਣ ਰੱਬ ਦੇ ਲੋਕੀਂ

    ਇਹ ਦਿਲ ਨਾ ਰਹੇ ਫਿਰ ਕਮਜ਼ੋਰ

    ਰਲ਼-ਮਿਲ ਕੇ ਪੂਰੀ ਕਰਦੇ ਰੱਬ ਦੀ ਰਜ਼ਾ

    ਮੰਨਾਂਗੇ ਕਦੇ ਵੀ ਨਾ ਹਾਰ

    ਬਾਣੀ ਦੇ ਅਲਫ਼ਾਜ਼ਾਂ ਤੋਂ ਹਿੰਮਤ ਮਿਲੇ

    ਕਿੰਨਾ ਪਿਆਰਾ ਸਾਡਾ ਕਰਤਾਰ!

  2. 2. ਬਾਖ਼ੂਬੀ ਸਮਝੇ ਖ਼ੁਦਾ ਸਾਡੀ ਹਰ ਲੋੜ

    ਮੰਨਾਂਗੇ ਉਸ ਦੀ ਹਰ ਸਲਾਹ

    ਜ਼ਮਾਨਾ ਬੁਰਾ, ਬੜਾ ਨਾਜ਼ੁਕ ਸਮਾਂ

    ਯਹੋਵਾਹ ਨੂੰ ਸਾਡਾ ਖ਼ਿਆਲ!

    ਦਿਨ-ਰਾਤ ਵਫ਼ਾਦਾਰ ਭਰਾ ਦਿੰਦੇ ਹਨ ਤਾਲੀਮ

    ਮਜ਼ਬੂਤ ਕਰਦੇ ਸਾਡਾ ਵਿਸ਼ਵਾਸ

    ਜਦ ਜੀਵਨ ਦੀ ਦੌੜ ਵਿਚ ਹਜ਼ਾਰਾਂ ਹੀ ਨਾਲ

    ਰਹੇ ਨਾ ਫਿਰ ਦਿਲ ਇਹ ਤਨਹਾ

    ਇਕ-ਦੂਜੇ ਦੇ ਦੁੱਖ-ਸੁੱਖ ਦੇ ਸਾਥੀ ਆਪਾਂ

    ਭਾਈਚਾਰਾ ਹੈ ਕਿੰਨਾ ਸੋਹਣਾ!

    ਮਨ ਦੇਖੇ ਨਵੀਂ ਦੁਨੀਆਂ ਦੀ ਤਸਵੀਰ

    ਯਹੋਵਾਹ ਤੋਂ ਸਿੱਖਦੇ ਰਹਿਣਾ