Skip to content

Skip to table of contents

ਗੀਤ 94

ਪਰਮੇਸ਼ੁਰ ਦੀ ਬਾਣੀ ਲਈ ਅਹਿਸਾਨਮੰਦ

ਪਰਮੇਸ਼ੁਰ ਦੀ ਬਾਣੀ ਲਈ ਅਹਿਸਾਨਮੰਦ

(ਫ਼ਿਲਿੱਪੀਆਂ 2:16)

  1. 1. ਦਾਤ ਹੈ ਤੇਰੀ ਬਾਣੀ, ਯਹੋਵਾਹ ਪਿਤਾ

    ਸੋਨੇ ਤੋਂ ਵੀ ਕੀਮਤੀ ਇਹ ਤੋਹਫ਼ਾ ਦਿੱਤਾ

    ਆਕਾਸ਼ਾਂ ਤੋਂ ਹੈ ਫੈਲੀ

    ਸੱਚਾਈ ਦੀ ਜੋਤੀ

    ਮਨਾਂ ਤੋਂ ਹਨੇਰੇ ਦੀ ਚਾਦਰ ਹਟੀ

  2. 2. ਵਚਨ ਤੇਰਾ ਜੀਉਂਦਾ, ਦੋ ਧਾਰੀ ਤਲਵਾਰ

    ਦਿਲ ਦੇ ਧੁਰ ਖ਼ਿਆਲਾਂ ਨੂੰ ਲੈਂਦਾ ਪਛਾਣ

    ਹਰ ਫ਼ੈਸਲਾ ਸਹੀ ਤੇਰਾ

    ਅਸੂਲ ਤੇਰੇ ਖਰੇ

    ਫ਼ਰਮਾਨਾਂ ਤੋਂ ਬੇਮੁਖ ਨਾ ਹੋਣਾ ਕਦੇ

  3. 3. ਲਿਖੇ ਨਬੀਆਂ ਨੇ ਦਿਲਾਂ ਦੇ ਜਜ਼ਬਾਤ

    ਖ਼ੁਸ਼ੀ ਤੇ ਗਮੀ ਦੇ ਪਲ ਕੀਤੇ ਬਿਆਨ

    ਯਹੋਵਾਹ ਮਦਦ ਕਰ ਤੂੰ

    ਵਧੇ ਸਾਡਾ ਵਿਸ਼ਵਾਸ

    ਬਾਣੀ ਤੇਰੀ ਤੋਹਫ਼ਾ, ਅਹਿਸਾਨ ਮੰਨਦੇ ਹਾਂ