ਗੀਤ 95
ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ
-
1. ਨਬੀ ਕਰਦੇ ਸੀ ਸਦੀਆਂ ਤੋਂ ਉਡੀਕ
ਮਸੀਹਾ ਜਮੀਂ ʼਤੇ ਆਵੇਗਾ
ਹਉਕੇ ਭਰ ਰਹੀ ਇਸ ਖੁਦਾਈ ਨੂੰ ਉਹ
ਆਜ਼ਾਦੀ ਗਮਾਂ ਤੋਂ ਦੇਵੇਗਾ
ਜੱਗ ʼਤੇ ਹੋ ਗਈ ਜ਼ਾਹਰ ਮੌਜੂਦਗੀ
ਹੁਣ ਯਿਸੂ ਹੈ ਸਾਡਾ ਰਾਜਾ
ਅਰਸ਼ਾਂ ਦੇ ਫ਼ਰਿਸ਼ਤੇ ਸੀ ਚਾਹੁੰਦੇ ਇਹੀ
ਖੁੱਲ੍ਹੇਗਾ ਕਦੋਂ ਲੋਕਾਂ ʼਤੇ ਰਾਜ਼?
(ਕੋਰਸ)
ਯਹੋਵਾਹ ਨੇ ਰਾਹ ਕੀਤੇ ਰੌਸ਼ਨ
ਦਿਨੋਂ-ਦਿਨ ਖਿੜੇ ਹਰ ਦੁਪਹਿਰ
ਹਨੇਰੇ ਦੀ ਚਾਦਰ ਹਟਾ ਕੇ
ਸੱਚਾਈ ਦੀ ਚਾੜ੍ਹੀ ਸਵੇਰ
-
2. ਯਿਸੂ ਨੇ ਠਹਿਰਾ ਦਿੱਤਾ ਹੈ ਮੁਖਤਿਆਰ
ਤਾਲੀਮ ਜੋ ਸਮੇਂ-ਸਿਰ ਹੈ ਦਿੰਦਾ
ਸੱਚਾਈ ਦੇ ਰਾਹ ਦੀ ਕਰਾ ਕੇ ਪਛਾਣ
ਹਨੇਰੇ ਦਾ ਖ਼ੌਫ਼ ਦੂਰ ਹੈ ਕੀਤਾ
ਇੱਕੋ ਮੰਜ਼ਲ ਦੇ ਅਸੀਂ ਰਾਹੀ ਸਾਰੇ
ਚੱਲਾਂਗੇ ਚਾਨਣ ਵਿਚ ਸਦਾ
ਯਹੋਵਾਹ ਤੇਰਾ ਕਿੰਨਾ ਹੈ ਸ਼ੁਕਰੀਆ
ਤੇਰੇ ਨਾਲ ਰੌਸ਼ਨ ਹੈ ਇਹ ਜਹਾਂ
(ਕੋਰਸ)
ਯਹੋਵਾਹ ਨੇ ਰਾਹ ਕੀਤੇ ਰੌਸ਼ਨ
ਦਿਨੋਂ-ਦਿਨ ਖਿੜੇ ਹਰ ਦੁਪਹਿਰ
ਹਨੇਰੇ ਦੀ ਚਾਦਰ ਹਟਾ ਕੇ
ਸੱਚਾਈ ਦੀ ਚਾੜ੍ਹੀ ਸਵੇਰ
(ਰੋਮੀ. 8:22; 1 ਕੁਰਿੰ. 1:10; 1 ਪਤ. 1:12 ਵੀ ਦੇਖੋ।)