Skip to content

Skip to table of contents

ਗੀਤ 99

ਲੱਖਾਂ-ਲੱਖ ਭੈਣ-ਭਰਾ

ਲੱਖਾਂ-ਲੱਖ ਭੈਣ-ਭਰਾ

(ਪ੍ਰਕਾਸ਼ ਦੀ ਕਿਤਾਬ 7:9, 10)

  1. 1. ਸੰਗ-ਸੰਗ ਚਲੋ ਮੇਰੇ ਭਰਾਵੋ

    ਰੱਬ ਦੇ ਰਾਹ ਚੱਲੀਏ

    ਹਮਸਫ਼ਰ ਬਣ ਕੇ ਸਾਰੇ

    ਵਫ਼ਾ ਨਿਭਾਈਏ

    ਸਾਰੇ ਚੱਲੋ ਰਲ਼-ਮਿਲ ਕੇ

    ਧਰਤੀ ਦੇ ਹਰ ਪਾਸੇ

    ਕੌਮ-ਕੌਮ ਤੋਂ ਹਰ ਇਕ ਜ਼ਬਾਨ ਦੇ ਲੋਕ

    ਜਸ ਗਾਉਣ ਯਹੋਵਾਹ ਦੇ

  2. 2. ਸੰਗ-ਸੰਗ ਚਲੋ ਮੇਰੇ ਭਰਾਵੋ

    ਖ਼ੁਸ਼ ਖ਼ਬਰੀ ਦੇਵੋ

    ਸ਼ਾਂਤੀ ਦਾ ਹੈ ਸੁਨੇਹਾ

    ਨਗਰ-ਨਗਰ ਫੈਲਾਓ

    ਸਾਥ-ਸਾਥ ਚੱਲੋ ਸਭ ਮਿਲ ਕੇ

    ਹਾਰੇ-ਥੱਕੇ ਚਾਹੇ

    ਯਿਸੂ ਦੇਵੇ ਤਾਜ਼ਗੀ ਸਾਨੂੰ

    ਉਹੀ ਆਰਾਮ ਬਖ਼ਸ਼ੇ

  3. 3. ਸੰਗ-ਸੰਗ ਚਲੋ ਮੇਰੇ ਭਰਾਵੋ

    ਸਾਡਾ ਖ਼ੁਦਾ ਨੇੜੇ

    ਕਰੀਏ ਸੇਵਾ ਦਿਨ-ਰਾਤ

    ਰਹੋ ਉਸ ਦੇ ਡੇਰੇ

    ਇਕ-ਦੂਜੇ ਨਾਲ ਸਭ ਮਿਲ ਕੇ

    ਰਾਜ ਦਾ ਐਲਾਨ ਕਰੋ

    ਦਿੰਦਾ ਯਹੋਵਾਹ ਹਮੇਸ਼ਾ ਸਾਥ

    ਹਾਰ ਕਦੀ ਨਾ ਮੰਨੋ