Skip to content

Skip to table of contents

ਗੀਤ 100

ਪਰਾਹੁਣਚਾਰੀ ਕਰਦੇ ਰਹੋ

ਪਰਾਹੁਣਚਾਰੀ ਕਰਦੇ ਰਹੋ

(ਰਸੂਲਾਂ ਦੇ ਕੰਮ 17:7)

  1. 1. ਖੁੱਲ੍ਹਾ ਦਿਲ ਦਾ ਦਰਵਾਜ਼ਾ ਯਹੋਵਾਹ ਦਾ

    ਮੁੱਠੀ ਖੋਲ੍ਹ ਕੇ ਵਰਸਾਵੇ ਉਹ ਰਹਿਮਤਾਂ

    ਦਿੰਦਾ ਉਹ ਧੁੱਪ ਤੇ ਮੀਂਹ

    ਕਰਦਾ ਫ਼ਰਕ ਨਹੀਂ

    ਰਜਾਉਂਦਾ ਹੈ ਤਨ-ਮਨ ਜੀਆਂ ਦਾ

    ਕਰ ਕੇ ਮਹਿਮਾਨ-ਨਿਵਾਜ਼ੀ ਸਭ ਲੋਕਾਂ ਦੀ

    ਰੱਬ ਦੇ ਨਕਸ਼ੇ-ਕਦਮਾਂ ਦੀ ਹੈ ਰੀਸ ਕਰਨੀ

    ਉਹ ਨੇਕੀ ਦਾ ਸਿਲਾ

    ਨੇਕੀ ਨਾਲ ਦੇਵੇਗਾ

    ਜੇ ਦਿਲੋਂ ਪਿਆਰ ਦਿਖਾਉਂਦੇ ਅਸੀਂ

  2. 2. ਲੈਣ ਨਾਲੋਂ ਦੇਣ ਵਿਚ ਮਿਲਦੀ ਸਦਾ ਖ਼ੁਸ਼ੀ

    ਪੂਰੀ ਕਰਦੇ ਹਰ ਲੋੜ ਭੈਣਾਂ-ਭਰਾਵਾਂ ਦੀ

    ਘਰਾਂ ਤੇ ਦਿਲਾਂ ਦੇ

    ਖੋਲ੍ਹ ਦੇਵੋ ਦਰਵਾਜ਼ੇ

    ਚਾਹੇ ਬੇਗਾਨੇ ਹੋਣ ਜਾਂ ਆਪਣੇ

    ਭੈਣ ਲੀਡੀਆ ਦੇ ਵਾਂਗ ਅਸੀਂ ਕਹਿੰਦੇ ਹਾਂ:

    ‘ਆ ਕੇ ਮੇਰੇ ਘਰੇ, ਹਾਂ, ਪਾਓ ਆਰਾਮ’

    ਖੁੱਲ੍ਹੇ ਦਿਲ ਦੇ ਬਣੋ

    ਪਿਤਾ ਦੀ ਰੀਸ ਕਰੋ

    ਅੰਬਰਾਂ ਦੇ ਖੋਲ੍ਹੇਗਾ ਝਰੋਖੇ