ਗੀਤ 108
ਰੱਬ ਦਾ ਅਟੱਲ ਪਿਆਰ
-
1. ਯਹੋਵਾਹ, ਤੂੰ ਹੈਂ ਪਿਆਰ
ਸੱਚਾ ਹੈਂ, ਤੂੰ ਹੀ ਵਫ਼ਾਦਾਰ
ਨਾਤਾ ਅਸਾਂ ਨਾਲ ਜੋੜਿਆ
ਬੇਟਾ ਤੂੰ ਅਜ਼ੀਜ਼ ਵਾਰਿਆ
ਜੀਣ ਦੀ ਚਾਹਤ ਸਾਡੀ ਜਾਗੀ
ਪਿਆਰ ਨਾਲ ਸਜੀ ਇਹ ਜ਼ਿੰਦਗੀ
(ਕੋਰਸ)
ਆਓ ਪਿਆਸੇ, ਹੇ ਲੋਕੋ
ਮੇਰੇ ਬੋਲ ਨੇ ਅਮ੍ਰਿਤ ਜਲ
ਤਾਜ਼ਾ ਹੋਵੋ, ਪਿਆਸ ਬੁਝਾਓ
ਹੈ ਮੇਰਾ ਪਿਆਰ ਅਟੱਲ
-
2. ਯਹੋਵਾਹ, ਤੂੰ ਹੈਂ ਪਿਆਰ
ਤੇਰਾ ਹਰ ਕੰਮ ਪਿਆਰ ਦਾ ਇਜ਼ਹਾਰ
ਦੇ ਕੇ ਯਿਸੂ ਨੂੰ ਰਾਜ ਸ਼ਾਹੀ
ਕਹਿਣੀ-ਕਰਨੀ ਤੇਰੀ ਸਹੀ
ਜੱਗ ʼਤੇ ਜ਼ਾਹਰ ਹੈ ਤੇਰਾ ਪਿਆਰ
ਪੂਰਾ ਹੋਇਆ ਤੇਰਾ ਇਕਰਾਰ
(ਕੋਰਸ)
ਆਓ ਪਿਆਸੇ, ਹੇ ਲੋਕੋ
ਮੇਰੇ ਬੋਲ ਨੇ ਅਮ੍ਰਿਤ ਜਲ
ਤਾਜ਼ਾ ਹੋਵੋ, ਪਿਆਸ ਬੁਝਾਓ
ਹੈ ਮੇਰਾ ਪਿਆਰ ਅਟੱਲ
-
3. ਯਹੋਵਾਹ, ਤੂੰ ਹੈਂ ਪਿਆਰ
ਬੇਸ਼ੁਮਾਰ, ਅਟੱਲ ਤੇਰਾ ਪਿਆਰ
ਹਰ ਇਕ ਆਵੇ ਤੇਰੀ ਸੁਣੇ
ਦਇਆ, ਜੀਵਨ ਦੀ ਆਸ ਪਾਵੇ
ਕਰਦੇ ਅਸਾਂ ਦਿਲੋਂ ਇਕਰਾਰ
ਜਾਣੇ ਸਾਰਾ ਜੱਗ ਤੂੰ ਹੈਂ ਪਿਆਰ
(ਕੋਰਸ)
ਆਓ ਪਿਆਸੇ, ਹੇ ਲੋਕੋ
ਮੇਰੇ ਬੋਲ ਨੇ ਅਮ੍ਰਿਤ ਜਲ
ਤਾਜ਼ਾ ਹੋਵੋ, ਪਿਆਸ ਬੁਝਾਓ
ਹੈ ਮੇਰਾ ਪਿਆਰ ਅਟੱਲ
(ਜ਼ਬੂ. 33:5; 57:10; ਅਫ਼. 1:7 ਵੀ ਦੇਖੋ।)