ਗੀਤ 109
ਦਿਲੋਂ ਗੂੜ੍ਹਾ ਪਿਆਰ ਕਰੋ
-
1. ਹੈ ਯਹੋਵਾਹ ਪਿਆਰ ਦੀ ਮਿਸਾਲ
ਪਿਆਰ ʼਤੇ ਟਿਕੀ ਹੈ ਕਾਇਨਾਤ
ਕਰਦਾ ਉਹ ਸਾਨੂੰ ਗੂੜ੍ਹਾ ਪਿਆਰ
ਤੋਹਫ਼ਾ ਹੈ ਇਹ ਨਾਯਾਬ
ਦੋਸਤੀ ਦੀ ਨੀਂਹ ਪਿਆਰ ʼਤੇ ਬਣੀ
ਦਿਲਾਂ ਦੇ ਨਾਲ ਸਾਂਝ ਪੈ ਜਾਂਦੀ
ਪਿਆਰ ਨਹੀਂ ਹੁੰਦਾ ਸਵਾਰਥੀ
ਹੈ ਇਹੀ ਸੱਚਾ ਪਿਆਰ
ਦੁੱਖ ਦੇ ਵੇਲੇ ਬਣ ਕੇ ਭਰਾ
ਨਾ ਜਾਨ ਦੀ ਵੀ ਕਰਾਂਗੇ ਪਰਵਾਹ
ਆਂਸੂ ਜਦ ਕਰਦੇ ਬਿਆਨ
ਸਮਝੋ ਅਣਕਹੇ ਅਲਫ਼ਾਜ਼
ਯਿਸੂ ਨੇ ਕੀਤਾ ਸੱਚਾ ਪਿਆਰ
ਝਲਕਾਇਆ ਹੈ ਪਿਤਾ ਦਾ ਪਿਆਰ
ਜੀਵਨ ਦਾ ਹੈ ਬਸ ਇਹੀ ਸਾਰ
ਨਾ ਕਦੇ ਮਿਟੇ ਇਹ ਪਿਆਰ
ਨਾ ਕਦੇ ਮਿਟੇਗਾ ਪਿਆਰ
(1 ਪਤ. 2:17; 3:8; 4:8; 1 ਯੂਹੰ. 3:11 ਵੀ ਦੇਖੋ।)