Skip to content

Skip to table of contents

ਗੀਤ 111

ਸਾਡੀ ਖ਼ੁਸ਼ੀ ਦੇ ਕਾਰਨ

ਸਾਡੀ ਖ਼ੁਸ਼ੀ ਦੇ ਕਾਰਨ

(ਮੱਤੀ 5:12)

  1. 1. ਹਰ ਕਦਮ ʼਤੇ ਖ਼ੁਸ਼ੀ ਯਹੋਵਾਹ,

    ਮਿਹਰ ਤੇਰੀ ਸਭ ਜੀਆਂ ʼਤੇ

    ਹਰ ਕੋਨੇ ਤੋਂ ਆ ਰਹੇ ਹਜ਼ਾਰਾਂ,

    ਰਲ਼-ਮਿਲ ਕੇ ਜਹਾਨ ਇਹ ਗਾਵੇ

    ਅਨਮੋਲ ਤੇਰਾ ਬਚਨ ਯਹੋਵਾਹ,

    ਆਈ ਵਰਖਾ ਖ਼ੁਸ਼ੀਆਂ ਦੀ

    ਮਿਲੀ ਤਾਜ਼ਗੀ, ਮਨ ਨਿਹਾਲ ਹੈ

    ਬਣੀ ਗੁਲਸਿਤਾਂ ਜ਼ਿੰਦਗੀ

    ਹਨੇਰੀਆਂ ਰਾਤਾਂ ਜੇ ਆਵਣ

    ਮੁਸ਼ਕਿਲ ਦਾ ਪਹਾੜ ਜੇ ਟੁੱਟੇ

    ਯਹੋਵਾਹ, ਹਮੇਸ਼ਾ ਤੂੰ ਸਾਥ ਹੈਂ

    ਆਸ਼ਾ ਕਦੇ ਨਾ ਛੱਡਾਂਗੇ

    (ਕੋਰਸ)

    ਯਹੋਵਾਹ ਤੂੰ ਸਾਡੀ ਖ਼ੁਸ਼ੀ

    ਹਰ ਕੰਮ ਤੇਰਾ ਹੈ ਲਾਜਵਾਬ

    ਮਹਾਨ ਤੇਰੀ ਸੋਚ, ਗਹਿਰਾ ਤੇਰਾ ਪਿਆਰ

    ਕਰੇ ਸਿਫ਼ਤਾਂ ਹਰ ਇਕ ਜ਼ਬਾਨ

  2. 2. ਤੇਰੀ ਕਾਰੀਗਰੀ, ਯਹੋਵਾਹ

    ਸਮੁੰਦਰ, ਜ਼ਮੀਨ, ਆਸਮਾਨ

    ਹਰ ਚੀਜ਼ ਕਿੰਨੀ ਸੁੰਦਰ ਬਣਾਈ

    ਕਰਦੀ ਸਾਨੂੰ ਇਹ ਬੇਜ਼ੁਬਾਨ

    ਹੁਣ ਸਵਰਗਾਂ ʼਚੋਂ ਤੇਰਾ ਰਾਜ ਆਇਆ

    ਦਿਲ ਬਾਗੋ-ਬਾਗ ਸਾਡੇ ਹੋਏ

    ਆਇਆ ਹੁਣ ਇਕ ਨਵਾਂ ਸਵੇਰਾ

    ਜੱਗ ਸਾਰਾ ਖ਼ੁਸ਼ੀ ਮਨਾਵੇ

    ਹਨੇਰੀਆਂ ਰਾਤਾਂ ਵਿਚ ਚਾਨਣ

    ਰੌਸ਼ਨ ਹੋਈ ਇਹ ਦੁਨੀਆਂ

    ਵਾਅਦੇ ਪੂਰੇ ਹੋਏ ਯਹੋਵਾਹ

    ਖ਼ੁਸ਼ੀ ਦੀ ਨਾ ਕੋਈ ਸੀਮਾ

    (ਕੋਰਸ)

    ਯਹੋਵਾਹ ਤੂੰ ਸਾਡੀ ਖ਼ੁਸ਼ੀ

    ਹਰ ਕੰਮ ਤੇਰਾ ਹੈ ਲਾਜਵਾਬ

    ਮਹਾਨ ਤੇਰੀ ਸੋਚ, ਗਹਿਰਾ ਤੇਰਾ ਪਿਆਰ

    ਕਰੇ ਸਿਫ਼ਤਾਂ ਹਰ ਇਕ ਜ਼ਬਾਨ