Skip to content

Skip to table of contents

ਗੀਤ 112

ਸ਼ਾਂਤੀ ਦਾ ਪਰਮੇਸ਼ੁਰ ਯਹੋਵਾਹ

ਸ਼ਾਂਤੀ ਦਾ ਪਰਮੇਸ਼ੁਰ ਯਹੋਵਾਹ

(ਫ਼ਿਲਿੱਪੀਆਂ 4:9)

  1. 1. ਯਹੋਵਾਹ ਦਾ ਵਾਅਦਾ

    ਮਨ ਦੀ ਸ਼ਾਂਤੀ ਦੇਵੇਗਾ

    ਸਾਡੀ ਦੁਆ, ਸ਼ਕਤੀ ਦੇਵੀਂ

    ਮਨ ਦਾ ਸਾਗਰ ਰਹੇ ਸ਼ਾਂਤ

    ਵਿਚੋਲਾ ਹੈ ਬੇਟਾ

    ਕਰਾਈ ਸਾਡੀ ਸੁਲ੍ਹਾ

    ਅਸੀਂ ਤੇਰੇ ਬਣ ਗਏ ਦੋਸਤ

    ਮਿਲ ਗਿਆ ਸ਼ਾਂਤੀ ਦਾ ਰਾਹ

  2. 2. ਬਾਣੀ ਦਾ ਉਜਾਲਾ

    ਜ਼ਿੰਦਗੀ ਦਿੰਦਾ ਰੁਸ਼ਨਾ

    ਕਾਲੀ ਰਾਤ ਦਾ ਹਾਕਮ ਸ਼ੈਤਾਨ

    ਰੱਬ ਤੂੰ ਸ਼ਾਂਤੀ ਦਾ ਸੋਮਾ

    ਨੇੜੇ ਹੈ ਉਹ ਜਹਾਨ

    ਛਾਵੇਗਾ ਅਮਨ-ਅਮਾਨ

    ਸਾਡੇ ਦਿਲਾਂ ʼਤੇ ਕਰੇ ਰਾਜ

    ਤੇਰੀ ਸ਼ਾਂਤੀ ਬੇਹਿਸਾਬ

  3. 3. ਕਾਇਨਾਤ ਦੀ ਹਰੇਕ ਸ਼ੈਅ

    ਹੋਣ ਫ਼ਰਿਸ਼ਤੇ ਜਾਂ ਇਨਸਾਨ

    ਕਾਇਮ ਏਕਤਾ ਦੀ ਹੈ ਡੋਰੀ

    ਸ਼ਾਹੀ ਰਾਜ ਕਰਦੇ ਐਲਾਨ

    ਸੁਨਹਿਰਾ ਯੁਗ ਆਵੇ

    ਹਟੇ ਜ਼ੁਲਮਾਂ ਦੀ ਤਲਵਾਰ

    ਬੇਤਾਬੀ ਨਾਲ ਇੰਤਜ਼ਾਰ ਹੈ

    ਖਿੜੇ ਸ਼ਾਂਤੀ ਦੀ ਬਹਾਰ