Skip to content

Skip to table of contents

ਗੀਤ 114

“ਧੀਰਜ ਰੱਖੋ”

“ਧੀਰਜ ਰੱਖੋ”

(ਯਾਕੂਬ 5:8)

  1. 1. ਨਾਮ ਤੇਰਾ ਪਾਕ ਯਹੋਵਾਹ

    ਆਪਣੇ ਨਾਂ ʼਤੇ ਹੈ ਤੈਨੂੰ ਨਾਜ਼

    ਤੂੰ ਹੀ ਤਾਂ ਮਿਟਾਵੇਂਗਾ

    ਲੱਗਾ ਜੋ ਤੇਰੇ ਨਾਂ ʼਤੇ ਦਾਗ਼

    ਤੇਰੇ ਦਿਲ ਨੇ ਯੁਗਾਂ ਤੋਂ

    ਰੱਖਿਆ ਸਬਰ ਅਪਾਰ

    ਨਾ ਹਿੰਮਤ ਕਦੇ ਹਾਰੀ

    ਕੀਤਾ ਹੈ ਸਾਨੂੰ ਪਿਆਰ

    ਮਨਸ਼ਾ ਜੋ ਦਿਲੋਂ ਤੇਰੀ

    ਸਭਨਾਂ ਦੀ ਹੀ ਬਚ ਜਾਵੇ ਜਾਨ

    ਪਿਆਰ ਤੇਰਾ ਧੀਰਜਵਾਨ ਹੈ

    ਨਾ ਜਾਵੇਗਾ ਕਦੀ ਬੇਕਾਰ

  2. 2. ਅਨਮੋਲ ਹੈ ਸਬਰ ਦਾ ਗੁਣ

    ਨੇਕੀ ਦੇ ਰਾਹ ʼਤੇ ਲੈ ਜਾਵੇ

    ਨਾਰਾਜ਼ਗੀ ਤੋਂ ਬਚਾ ਕੇ

    ਦਿਲਾਂ ਨੂੰ ਸ਼ਾਂਤੀ ਇਹ ਦੇਵੇ

    ਦੂਜੇ ਦੀ ਖੂਬੀ ਦੇਖੇ

    ਸਭ ਗੱਲਾਂ ਦੀ ਆਸ ਰੱਖੇ

    ਦਾਮਨ ਧੀਰਜ ਦਾ ਫੜ ਕੇ

    ਦੁੱਖਾਂ ਵਿਚ ਨਾ ਡੋਲੇ

    ਦੇ ਤਾਕਤ ਤੂੰ ਯਹੋਵਾਹ

    ਸਬਰ ਦੇ ਰਾਹ ʼਤੇ ਤੁਰੀਏ

    ਤੂੰ ਵੀ ਤਾਂ ਇਹੀ ਚਾਹੇਂ

    ਨਾ ਦਿਲ ਦੀ ਹਿੰਮਤ ਹਾਰੀਏ