ਗੀਤ 128
ਤੂੰ ਅੰਤ ਤਕ ਧੀਰਜ ਨਾਲ ਸਹਿੰਦਾ ਰਹੀਂ
-
1. ਬਾਣੀ ਕਹੇ ਯਹੋਵਾਹ ਦੀ
ਨਾ ਧੀਰਜ ਤੂੰ ਛੱਡੀਂ
ਮਜ਼ਬੂਤ ਰੱਖੀਂ ਵਿਸ਼ਵਾਸ ਦੀ ਨੀਂਹ
ਤੂਫ਼ਾਨ ਵੱਲ ਨਾ ਤੂੰ ਦੇਖੀਂ
ਰਾਹਾਂ ਵਫ਼ਾ ਤੇ ਪਿਆਰ ਦੀਆਂ
ਸਬਰ ਦਾ ਲੈਣ ਇਮਤਿਹਾਨ
ਪਰਖੀ ਜਦ ਨਿਹਚਾ ਜਾਵੇਗੀ
ਹੋਵੀਂ ਨਾ ਤੂੰ ਬੇਵਫ਼ਾ
-
2. ਯਹੋਵਾਹ ਤੇਰਾ ਪਹਿਲਾ ਪਿਆਰ
ਨਾ ਭੁੱਲੀਂ ਤੂੰ ਕਦੀ
ਸੱਚਾਈ ਦੇ ਦੁਸ਼ਮਣ ਹਜ਼ਾਰ
ਸਮਝੌਤਾ ਨਾ ਤੂੰ ਕਰੀਂ
ਸ਼ੈਤਾਨ ਤੈਨੂੰ ਅਜ਼ਮਾਵੇਗਾ
ਬਾਜ਼ੀ ਮੌਤ ਦੀ ਜਿੱਤ ਲਵੀਂ
ਰਸਤਾ ਯਹੋਵਾਹ ਖੋਲ੍ਹੇਗਾ
ਨੇੜੇ ਉਸ ਦੇ ਤੂੰ ਰਹੀਂ
-
3. ਜੇ ਧੀਰਜ ਆਖ਼ਰ ਤੀਕ ਰੱਖੇਂ
ਬਚੇਗੀ ਤੇਰੀ ਜਾਨ
ਫਿਰ ਜੀਵਨ ਦੀ ਕਿਤਾਬ ਦੇ ਵਿਚ
ਯਹੋਵਾਹ ਲਿਖੇਗਾ ਨਾਮ
ਖ਼ਾਮੋਸ਼ੀ ਨਾਲ ਸਭ ਸਹਿ ਲਵੀਂ
ਵਫ਼ਾ ਤੂੰ ਰੱਖੀਂ ਬੇਦਾਗ਼
ਜੀ-ਜਾਨ ਲਾ ਕੇ ਦੌੜ ਪੂਰੀ ਕਰ
ਮਿਲੇ ਜ਼ਿੰਦਗੀ ਇਨਾਮ
(ਇਬ. 6:19; ਯਾਕੂ. 1:4; 2 ਪਤ. 3:12; ਪ੍ਰਕਾ. 2:4 ਵੀ ਦੇਖੋ।)